ਖੜਗੇ ਨੇ ਤਮਗਾ ਜਿੱਤਣ ''ਤੇ ਮਨੂ ਭਾਕਰ ਨੂੰ ਦਿੱਤੀ ਵਧਾਈ

Sunday, Jul 28, 2024 - 06:10 PM (IST)

ਖੜਗੇ ਨੇ ਤਮਗਾ ਜਿੱਤਣ ''ਤੇ ਮਨੂ ਭਾਕਰ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਸ਼੍ਰੀ ਖੜਗੇ ਨੇ ਕਿਹਾ, 'ਭਾਰਤ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਤਮਗੇ ਦੀ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਉਨ੍ਹਾਂ ਕਿਹਾ, 'ਤੁਹਾਡੀ ਪ੍ਰਾਪਤੀ ਤੁਹਾਡੇ ਅਸਾਧਾਰਨ ਹੁਨਰ ਅਤੇ ਦ੍ਰਿੜਤਾ ਦਾ ਪ੍ਰਮਾਣ ਹੈ। ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ। ਇਹ ਮਹੱਤਵਪੂਰਣ ਮੌਕਾ ਅਣਗਿਣਤ ਨੌਜਵਾਨ ਐਥਲੀਟਾਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰੇ।

PunjabKesari

ਕਾਂਗਰਸ ਪਾਰਟੀ ਨੇ 'ਐਕਸ' 'ਤੇ ਇਹ ਵੀ ਕਿਹਾ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ ਦੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਪੂਰੇ ਦੇਸ਼ ਨੂੰ ਮਨੂ 'ਤੇ ਮਾਣ ਹੈ।


author

Aarti dhillon

Content Editor

Related News