ਵਿਸ਼ਵ ਕੱਪ ਲਈ ਗਰਲਫ੍ਰੈਂਡ ਇਜ਼ਾਬੇਲ ਤੋਂ ਕੇਵਿਨ ਨੇ ਬਣਾਈ ਦੂਰੀ
Sunday, Jun 10, 2018 - 04:55 AM (IST)

ਜਲੰਧਰ — ਬ੍ਰਾਜ਼ੀਲ ਦਾ ਸਟਾਰ ਫੁੱਟਬਾਲਰ ਕੇਵਿਨ ਟ੍ਰੈਪ ਫੀਫਾ ਵਿਸ਼ਵ ਕੱਪ ਦੀਆਂ ਵਿਸ਼ੇਸ਼ ਤਿਆਰੀਆਂ ਨੂੰ ਲੈ ਕੇ ਚਰਚਾ 'ਚ ਆ ਗਿਆ ਹੈ। ਦਰਅਸਲ, ਬੀਤੇ ਦਿਨੀਂ ਕੇਵਿਨ ਨੇ ਬਿਆਨ ਦਿੱਤਾ ਸੀ ਕਿ ਉਹ ਆਪਣੀ ਮਾਡਲ ਗਰਲਫ੍ਰੈਂਡ ਇਜ਼ਾਬੇਲ ਗੋਲਾਰਟ ਤੋਂ ਕੁਝ ਸਮੇਂ ਲਈ ਦੂਰੀ ਬਣਾ ਰਿਹਾ ਹੈ ਤਾਂ ਕਿ ਉਹ ਬ੍ਰਾਜ਼ੀਲ ਲਈ ਚੰਗਾ ਪ੍ਰਦਰਸ਼ਨ ਕਰ ਸਕੇ।
ਜ਼ਿਕਰਯੋਗ ਹੈ ਕਿ ਰਾਲਫਲਾਰੇਨ, ਡਾਲਸੇ ਤੇ ਗੱਬਾਨਾ ਗਿਵੇਂਚੀ ਵਰਗੇ ਕਈ ਵੱਡੇ ਬ੍ਰਾਂਡਜ਼ ਲਈ ਮਾਡਲਿੰਗ ਕਰ ਚੁੱਕੀ ਇਜ਼ਾਬੇਲ ਨਾਲ ਕੇਵਿਨ ਆਪਣੇ ਸਬੰਧਾਂ ਲਈ ਹੀ ਮੀਡੀਆ 'ਚ ਛਾਇਆ ਰਹਿੰਦਾ ਹੈ। ਕੇਵਿਨ ਨੇ ਖੁਦ ਹੀ ਕਿਹਾ ਸੀ ਕਿ ਇਜ਼ਾਬੇਲ ਇੰਨੀ ਸੁੰਦਰ ਹੈ ਕਿ ਉਸ ਦਾ ਵੱਸ ਨਹੀਂ ਚੱਲਦਾ ਪਰ ਹੁਣ ਕੇਵਿਨ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਡਿਊਟੀ 'ਤੇ ਹੈ, ਅਜਿਹੀ ਹਾਲਤ 'ਚ ਪੂਰੀ ਕੋਸ਼ਿਸ਼ ਕਰੇਗਾ ਕਿ ਆਪਣੀ ਗਰਲਫ੍ਰੈਂਡ ਇਜ਼ਾਬੇਲ ਤੋਂ ਦੂਰੀ ਬਣਾ ਕੇ ਰੱਖੇ। ਬੀਤੇ ਮਹੀਨੇ ਕੇਵਿਨ ਤੇ ਨੇਮਾਰ ਜਦੋਂ ਆਪਣੀ-ਆਪਣੀ ਗਰਲਫ੍ਰੈਂਡ ਨਾਲ ਇਕ ਰਿਜ਼ਾਰਟ 'ਚ ਦੇਖੇ ਗਏ ਸਨ, ਉਦੋਂ ਵੀ ਦੋਵਾਂ ਦੀਆਂ ਮੀਡੀਆ 'ਚ ਕਾਫੀ ਖਬਰਾਂ ਚੱਲੀਆਂ ਸਨ।