ਕੀਨੀਆ ਦੀ ਦੌੜਾਕ ਨੇ ਔਰਤਾਂ ਦੀ 1500 ਮੀਟਰ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ

Saturday, Jun 03, 2023 - 04:35 PM (IST)

ਕੀਨੀਆ ਦੀ ਦੌੜਾਕ ਨੇ ਔਰਤਾਂ ਦੀ 1500 ਮੀਟਰ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ

ਫਲੋਰੈਂਸ (ਇਟਲੀ) : ਗੋਲਡਨ ਗਾਲਾ ਐਥਲੈਟਿਕਸ ਮੀਟ 'ਚ ਕੀਨੀਆ ਦੀ ਫੇਥ ਕਿਪਏਗੋਨ ਨੇ ਮਹਿਲਾਵਾਂ ਦੀ 1500 ਮੀਟਰ ਦੌੜ 'ਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਕਿਪਏਗੋਨ ਨੇ ਸ਼ੁੱਕਰਵਾਰ ਨੂੰ ਡਾਇਮੰਡ ਲੀਗ ਈਵੈਂਟ ਵਿੱਚ ਵਿਸ਼ਵ ਰਿਕਾਰਡ ਬਣਾਉਣ ਲਈ 3 ਮਿੰਟ 49.11 ਸਕਿੰਟ ਦਾ ਸਮਾਂ ਕੱਢਿਆ।

ਕਿਪੀਏਗੋਨ ਇਸ ਦੌੜ ਵਿੱਚ ਤਿੰਨ ਮਿੰਟ 50 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਦੋ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਿਪੀਏਗੋਨ ਨੇ 2015 ਵਿੱਚ ਇਥੋਪੀਆ ਦੇ ਗੇਨਜ਼ੇਬੇ ਡਿਬਾਬਾ ਦੁਆਰਾ ਬਣਾਏ 3 ਮਿੰਟ 50.07 ਸਕਿੰਟਦੇ ਰਿਕਾਰਡ ਨੂੰ ਤੋੜਿਆ। ਕਿਪਏਗੋਨ ਦਾ ਪਿਛਲੇ ਸਾਲ ਅਗਸਤ ਵਿੱਚ ਮੋਨਾਕੋ ਵਿੱਚ 3 ਮਿੰਟ 50.37 ਸਕਿੰਟ ਸਭ ਤੋਂ ਵਧੀਆ ਰਿਕਾਰਡ ਸੀ।


author

Tarsem Singh

Content Editor

Related News