ਵਿਸ਼ਵ ਟੂਰ ਫਾਈਨਲਸ ਦੇ ਨਾਲ ਮੋਮੋਟਾ ਨੇ ਸਾਲ ਦਾ 11ਵਾਂ ਖ਼ਿਤਾਬ ਜਿੱਤਿਆ

Sunday, Dec 15, 2019 - 03:43 PM (IST)

ਵਿਸ਼ਵ ਟੂਰ ਫਾਈਨਲਸ ਦੇ ਨਾਲ ਮੋਮੋਟਾ ਨੇ ਸਾਲ ਦਾ 11ਵਾਂ ਖ਼ਿਤਾਬ ਜਿੱਤਿਆ

ਸ਼ੰਘਾਈ— ਵਿਸ਼ਵ ਦੇ ਨੰਬਰ ਇਕ ਖਿਡਾਰੀ ਕੇਂਟੋ ਮੋਮੋਟਾ ਨੇ ਪਹਿਲੇ ਗੇਮ 'ਚ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਬੀ. ਡਬਲਿਊ. ਐੱਫ. ਵਿਸ਼ਵ ਟੂਰ ਫਾਈਨਲਸ 'ਚ ਐਂਥੋਨੀ ਸਿਨਿਸੁਕਾ ਗਿੰਟਿੰਗ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ 'ਚ ਅੱਠਵੇਂ ਸਥਾਨ 'ਤੇ ਕਾਬਜ 23 ਸਾਲ ਦੇ ਗਿੰਟਿੰਗ ਨੇ ਪਹਿਲਾ ਗੇਮ ਜਿੱਤ ਕੇ ਮੋਮੋਟਾ ਨੂੰ ਚੁਣੌਤੀ ਦਿੱਤੀ ਪਰ 87 ਮਿੰਟ ਤਕ ਚਲੇ ਫਾਈਨਲ ਨੂੰ ਜਾਪਾਨ ਦੇ ਖਿਡਾਰੀ ਨੇ 17-21, 21-17, 21-14 ਨਾਲ ਆਪਣੇ ਨਾਂ ਕੀਤਾ। ਮੋਮੋਟਾ ਲਈ 2019 ਸ਼ਾਨਦਾਰ ਰਿਹਾ ਜਿਨ੍ਹਾਂ ਲਈ ਇਹ ਸਾਲ ਦਾ 11ਵਾਂ ਖ਼ਿਤਾਬ ਹੈ। ਇੰਡੋਨੇਸ਼ੀਆ ਦੇ ਗਿੰਟਿੰਗ ਇਸ ਸਾਲ ਪੰਜ ਵਾਰ ਫਾਈਨਲ 'ਚ ਪਹੁੰਚੇ ਪਰ ਇਕ ਵੀ ਖਿਤਾਬ ਨਾ ਜਿੱਤ ਸਕੇ।


author

Tarsem Singh

Content Editor

Related News