ਕੇਨ ਵਿਲੀਅਮਸਨ ਬਣੇ IPL-11 ਦੇ ਲੀਜੈਂਡ, ਅੱਧੇ ਤੋਂ ਜ਼ਿਆਦਾ ਸਕੋਰ ਬਣਾਏ ਦੌੜ ਕੇ

Sunday, May 27, 2018 - 10:29 PM (IST)

ਜਲੰਧਰ— ਇਹ ਆਈ.ਪੀ.ਐੱਲ. ਸਨਰਾਈਜ਼ਰਸ ਹੈਦਰਾਬਾਦ ਲਈ ਖਾਸ ਰਿਹਾ ਹੋਵੇ ਜਾ ਨਾ/ਚਾਹੇ ਹੀ ਆਖੀਰ 'ਚ ਸੁਖਦ ਅਹਿਸਾਨ ਨਹੀਂ ਦੇ ਕੇ ਗਿਆ ਪਰ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਲਈ ਇਹ ਕਦੇ ਵੀ ਨਾ ਭੁੱਲਣ ਵਾਲਾ ਸਾਬਤ ਹੋਵੇਗਾ। ਵਿਲੀਅਮਸਨ ਨੂੰ ਜਦੋ ਕਪਤਾਨੀ ਸੌਂਪੀ ਗਈ ਸੀ ਤਾਂ ਹੈਦਰਾਬਾਦ ਟੀਮ ਦਾ ਮਨੋਬਲ ਲਗਭਗ ਟੁੱਟਿਆ ਹੋਇਆ ਸੀ। ਕਿਉਂਕਿ ਹੈਦਰਾਬਾਦ ਦਾ ਸਟਾਰ ਖਿਡਾਰੀ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਇਕ ਸਾਲ ਤੱਕ ਕ੍ਰਿਕਟ ਖੇਡਣ ਲਈ ਪਬੰਧੀ ਲਗ ਗਈ ਸੀ। ਇਸ ਦੌਰਾਨ ਵਿਲੀਅਮਸਨ ਹੈਦਰਾਬਾਦ ਪ੍ਰਬੰਧਨ ਵਲੋਂ ਵਲੋਂ ਦਿੱਤੀ ਗਈ ਜਿੰਮੇਵਾਰੀ ਬਾਖੂਬੀ ਨਿਭਾਉਂਦੇ ਹੋਏ ਟੀਮ ਨੂੰ ਸਿਰਫ ਫਾਈਨਲ ਤਕ ਪਹੁੰਚਾਇਆ ਜਦਕਿ ਕਾਫੀ ਸਨਮਾਨ ਵੀ ਹਾਸਲ ਕੀਤਾ। ਉਸ ਨੂੰ ਇਸ ਸੀਜ਼ਨ ਦਾ ਲੀਜੈਂਡ ਵੀ ਕਿਹਾ ਜਾ ਸਕਦਾ ਹੈ।

ਆਈ.ਪੀ.ਐੱਲ-11 ਦੇ ਇਸ ਸੀਜ਼ਨ 'ਚ ਵਿਲੀਅਮਸਨ ਨੇ ਸਭ ਤੋਂ ਜ਼ਿਆਦਾ ਬਣਾਏ, ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਚਾਰ ਲਗਾਤਾਰ ਅਰਧ ਸੈਂਕੜੇ ਲਗਾਉਣ ਦੇ ਅਨਮੋਲ ਰਿਕਾਰਡ ਆਪਣੇ ਨਾਂ ਕੀਤੇ। ਉਹ ਆਈ.ਪੀ.ਐੱਲ. ਹਿਸਟਰੀ ਦੇ ਇਸ ਤਰ੍ਹਾਂ ਦੇ ਤੀਜੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਇਕ ਹੀ ਸੀਜ਼ਨ 'ਚ 700 ਦੌੜਾਂ ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਰਿਕਾਰਡ 'ਚ ਵਿਲੀਅਮਸਨ ਤੋਂ ਅੱਗੇ ਹੁਣ ਸਿਰਫ ਵਿਰਾਟ ਕੋਹਲੀ (973 ਦੌੜਾਂ) ਅਤੇ ਡੇਵਿਡ ਵਾਰਨਰ (848 ਦੌੜਾਂ) ਹੀ ਰਹਿ ਗਏ ਹਨ। ਵਿਲੀਅਮਸਨ ਨੇ ਨਾ ਸਿਰਫ ਇਹ ਰਿਕਾਰਡ ਬਣਾਏ ਜਦਕਿ ਇਸ ਦੇ ਨਾਲ ਹੀ ਟੀ-20 ਕ੍ਰਿਕਟ ਦੇ ਮਿਥਕ ਵੀ ਤੋੜ ਦਿੱਤੇ। ਦਰਅਸਲ ਸੀਜ਼ਨ 'ਚ 735 ਦੌੜਾਂ ਬਣਾਉਣ ਵਾਲੇ ਵਿਲੀਅਮਸਨ ਨੇ ਇਨ੍ਹਾਂ 'ਚੋਂ ਅੱਧੇ ਸਕੋਰ ਦੌੜ ਕੇ ਬਣਾਏ ਹਨ। ਇਹ ਅੰਕੜਾ ਜਰੂਰ ਹੈਰਾਨ ਕਰਦੇ ਹਨ 100 ਫੀਸਦੀ ਸਚ।

PunjabKesari
ਵਿਲੀਅਮਸਨ ਨੇ ਪੂਰੇ ਟੂਰਨਾਮੈਂਟ ਦੌਰਾਨ 516 ਗੇਂਦਾਂ ਖੇਡੀ ਹੈ, ਇਸ 'ਚ 230 ਸਿੰਗਲ, 38 ਡਬਲ, 2 ਟ੍ਰਿਪਲ ਅਤੇ ਇਕ ਵਾਰ ਭੱਜ ਕੇ ਚਾਰ ਦੌੜਾਂ ਸ਼ਾਮਲ ਹਨ। ਵਿਲੀਅਮਸਨ ਨੇ ਇਸ ਦੌਰਾਨ 64 ਚੌਕੇ ਅਤੇ 28 ਛੱਕੇ ਸ਼ਾਮਲ ਹਨ। ਲਗਭਗ 154 ਗੇਂਦਾਂ ਡਾਟ ਖੇਡੀਆਂ। ਇਸ ਨਾਲ ਉਸ ਦੀ ਡਾਟ ਗੇਂਦਾਂ ਖੇਡਣ ਦੀ ਔਸਤ ਲਗਭਗ 30 ਹੋ ਗਈ ਹੈ। ਜਦਕਿ ਇਕ ਤੋਂ ਲੈ ਕੇ ਤਿੰਨ ਦੌੜਾਂ ਹੀ ਔਸਤ ਲਗਭਗ 53, ਚੌਕੇ-ਛੱਕਿਆਂ ਨਾਲ ਵਿਲੀਅਮਸਨ ਨੇ ਸਿਰਫ 18 ਫੀਸਦੀ ਦੌੜਾਂ ਹੀ ਬਣਾਈਆਂ ਹਨ। ਜ਼ਿਕਰਯੋਗ ਹੈ ਕਿ ਵਿਲੀਅਮਸਨ ਦੇ ਨਾਂ 'ਤੇ ਇਸ ਸਾਲ ਦੇ ਆਰੇਂਜ਼ ਕੈਪ ਵੀ ਹੋ ਗਈਆ ਹਨ।

PunjabKesari
ਟੀਮ ਦੇ ਕੁਲ ਟੋਟਲ 'ਚ ਦਿੱਤੇ ਲਗਭਗ 21 ਫੀਸਦੀ ਦੌੜਾਂ ਦਾ ਯੋਗਾਦਨ
ਕੇਨ ਵਿਲੀਅਮਸਨ ਨੇ ਸੀਜ਼ਨ 'ਚ 735 ਦੌੜਾਂ ਬਣਾਈਆਂ। ਇਹ ਹੈਦਰਾਬਾਦ ਵਲੋਂ ਪੂਰੇ ਟੂਰਨਾਮੈਂਟ 'ਚ ਬਣਾਈਆਂ ਗਈਆਂ ਦੌੜਾਂ ਦੀ ਲਗਭਗ 21 ਫੀਸਦੀ ਬਣਦਾ ਹੈ। ਇਸ ਖਾਸ ਲਿਸਟ 'ਚ ਦਿੱਲੀ ਡੇਅਰਡੇਵਿਲਸ ਦੇ ਰਿਸ਼ਭ ਪੰਤ ਸਭ ਤੋਂ ਉੱਪਰ ਹਨ ਉਸ ਨੇ ਆਪਣੀ ਟੀਮ ਦੇ ਕੂਲ ਸਕੋਰ 'ਚ 31.86 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਕੇ.ਐੱਲ.ਰਾਹੁਲ 26.98 ਫੀਸਦੀ ਦੌੜਾਂ ਦੇ ਨਾਲ ਬਣ ਹੋਏ ਹਨ। ਜੋਸ ਬਟਲਰ 24.95 ਅਤੇ ਏਬੀ ਡਿਵੀਲਿਅਰਸ ਵੀ ਆਪਣੀ ਟੀਮ ਲਈ 24.78 ਦੌੜਾਂ ਬਣਾ ਚੁੱਕੇ ਹਨ। ਵਿਲੀਅਮਸਨ ਹੁਣ ਇਸ ਲਿਸਟ 'ਚ ਪੰਜਵੇਂ ਸਥਾਨ 'ਤੇ ਆ ਗਏ ਹਨ।


Related News