ਇਕ ਹਸਪਤਾਲ ਦੀ ਨਰਸ ਨੂੰ ਦਿਲ ਦੇ ਬੈਠਾ ਸੀ ਇਹ ਕ੍ਰਿਕਟਰ, ਕੁਝ ਅਜਿਹੀ ਹੈ ਲਵ ਸਟੋਰੀ

Tuesday, Aug 08, 2017 - 12:07 PM (IST)

ਇਕ ਹਸਪਤਾਲ ਦੀ ਨਰਸ ਨੂੰ ਦਿਲ ਦੇ ਬੈਠਾ ਸੀ ਇਹ ਕ੍ਰਿਕਟਰ, ਕੁਝ ਅਜਿਹੀ ਹੈ ਲਵ ਸਟੋਰੀ

ਨਵੀਂ ਦਿੱਲੀ— ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੇ ਕ੍ਰਿਕਟ ਕਰੀਅਰ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫ਼ੀ ਦਿਲਚਸਪ ਹੈ। ਜੇਕਰ ਗੱਲ ਕਰੀਏ ਵਿਲੀਅਮਸਨ ਦੀ ਲਵ ਲਾਈਫ ਦੀ ਤਾਂ ਉਹ ਇਕ ਹਸਪਤਾਲ ਦੀ ਨਰਸ ਸਾਰਾ ਰਹੀਮ ਦੇ ਪਿਆਰ ਵਿਚ ਪੈ ਗਏ ਸਨ ਅਤੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਹੀ ਡੇਟ ਕਰ ਰਹੇ ਹਨ। ਵਿਲੀਅਮਸਨ ਨੇ ਇਹ ਗੱਲ ਲੁਕਾਏ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਦਿਨ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਾਰਟਨਰ ਦੀਆਂ ਤਸਵੀਰਾਂ ਨੇ ਸਭ ਕੁਝ ਬਿਆਨ ਕਰ ਦਿੱਤਾ।
ਪਿਛਲੇ ਸਾਲ ਇਕ ਬੀਚ ਉੱਤੇ ਦੇਖੇ ਗਏ ਸਨ ਦੋਨੋਂ
ਜਨਵਰੀ, 2016 ਵਿੱਚ ਕੇਨ ਪ੍ਰੇਮਿਕਾ ਨਾਲ ਨਿਊਜ਼ੀਲੈਂਡ ਦੇ ਤਾਰੰਗਾ ਵਿੱਚ ਬੀਚ 'ਤੇ ਗਏ ਸਨ। ਮੀਡੀਆ ਰਿਪੋਰਟਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪ੍ਰੇਮਿਕਾ ਸਾਰਾ ਅਤੇ ਉਨ੍ਹਾਂ ਦੀ ਲਵ ਸਟੋਰੀ ਇੱਕ ਹਸਪਤਾਲ ਤੋਂ ਸ਼ੁਰੂ ਹੋਈ ਸੀ ਜਿੱਥੇ ਵਿਲੀਅਮਸਨ ਪੁੱਜੇ ਸਨ। ਸਾਰਾ ਉਸ ਹਸਪਤਾਲ ਵਿਚ ਨਰਸ ਸੀ। ਸਾਰਾ ਬ੍ਰਿਟਿਸ਼ ਮੂਲ ਦੀ ਹੈ ਅਤੇ ਇੰਗਲੈਂਡ ਦੀ ਬਰੀਸਟਲ ਯੂਨੀਵਰਸਿਟੀ ਤੋਂ ਗਰੈਜੁਏਟ ਹੈ।
ਵਿਲੀਅਮਸਨ ਨਹੀਂ ਸ਼ੇਅਰ ਕਰਦੇ ਤਸਵੀਰ
ਦੋਨੋਂ ਦੇ ਇਕੱਠੇ ਹੋਣ ਦੇ ਬਾਵਜੂਦ ਵਿਲੀਅਮਸਨ ਨੇ ਸੋਸ਼ਲ ਮੀਡਿਆ ਉੱਤੇ ਕਦੇ ਆਪਣੀ ਤਸਵੀਰ ਨਹੀਂ ਪਾਈ। ਹਾਲਾਂਕਿ, ਨਿਊਜ਼ੀਲੈਂਡ ਕ੍ਰਿਕਟ ਦੀ ਇਕ ਐਵਾਰਡ ਨਾਇਟ ਵਿੱਚ ਵੀ ਦੋਨੋਂ ਇਕੱਠੇ ਦੇਖੇ ਗਏ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਵਿਲੀਅਮਸਨ ਆਪਣੀ ਨਿੱਜੀ ਜ਼ਿੰਦਗੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਹਨ।


Related News