ਅੰਬਾਤੀ ਰਾਇਡੂ ਅਤੇ ਕੇਦਾਰ ਜਾਧਵ ਦੀ ਆਸਟ੍ਰੇਲੀਆ ਤੇ ਦ.ਅਫਰੀਕਾ ਖਿਲਾਫ ਸੀਰੀਜ਼ ''ਚ ਹੋਈ ਵਾਪਸੀ
Thursday, Aug 23, 2018 - 11:23 AM (IST)
ਨਵੀਂ ਦਿੱਲੀ— ਆਖਿਰਕਾਰ ਕੇਦਾਰ ਜਾਧਵ ਅਤੇ ਅੰਬਾਤੀ ਰਾਇਡੂ ਦੀ ਕ੍ਰਿਕਟ ਦੇ ਮੈਦਾਨ 'ਚ ਜਲਦੀ ਹੀ ਵਾਪਸੀ ਹੋ ਰਹੀ ਹੈ। ਇਨ੍ਹਾਂ ਦੋਵਾਂ ਦੀ ਵਾਪਸੀ ਚਾਰ ਟੀਮਾਂ ਵਿਚਕਾਰ ਖੇਡੀ ਜਾਣ ਵਾਲੀ ਸੀਰੀਜ਼ ਲਈ ਹੋਈ ਹੈ। ਇਹ ਸੀਰੀਜ਼ ਇੰਡੀਆ ਏ, ਇੰਡੀਆ ਬੀ,ਆਸਟ੍ਰੇਲੀਆ ਏ ਅਤੇ ਦ ਅਫਰੀਕਾ ਏ ਵਿਚਕਾਰ ਖੇਡੀ ਜਾ ਰਹੀ ਹੈ। ਵੈਸੇ ਤਾਂ ਇਸ ਟੂਰਨਾਮੈਂਟ ਦੇ ਮੈਚ 17 ਅਗਸਤ ਤੋਂ ਸ਼ੁਰੂ ਹੋ ਗਏ ਹਨ ਪਰ ਹਜੇ ਤੱਕ ਹੋਏ ਚਾਰ ਮੈਚਾਂ 'ਚ ਬਿਨਾਂ ਕੋਈ ਗੇਂਦ ਸੁੱਟੇ ਹੀ ਸਥਾਗਿਤ ਹੋ ਗਏ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੇਦਾਰ ਜਾਧਵ ਨੂੰ ਇਸ ਟੂਰਨਾਮੈਂਟ 'ਚ ਇੰਡੀਆ ਏ 'ਚ ਸ਼ਾਮਲ ਕੀਤਾ ਗਿਆ ਹੈ ਉਥੇ ਅੰਬਾਤੀ ਰਾਇਡੂ ਨੂੰ ਇੰਡੀਆ ਬੀ 'ਚ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ 29 ਅਗਸਤ ਤੱਕ ਚੱਲੇਗਾ।
ਕੇਦਾਰ ਜਾਧਵ ਸੱਟ ਕਾਰਨ ਲੰਮੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਚੱਲ ਰਹੇ ਸਨ। ਆਖਿਰਕਾਰ ਉਨ੍ਹਾਂ ਦੀ ਮੈਦਾਨ 'ਤੇ ਵਾਪਸੀ ਹੋ ਰਹੀ ਹੈ। ਜਾਧਵ ਨੇ ਟੀਮ 'ਚ ਮੁੰਬਈ ਦੇ ਬੱਲੇਬਾਜ਼ ਸਿਧਦੇਸ਼ ਲਾਡ ਦੀ ਜਗ੍ਹਾ ਲਈ ਹੈ। ਉਥੇ ਅੰਬਾਤੀ ਰਾਇਡੂ ਹੁਣ ਇੰਡੀਆ ਬੀ ਵਲੋਂ ਖੇਡਣਗੇ। ਰਾਇਡੂ ਨੂੰ ਪਿਛਲੇ ਦਿਨੋਂ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਲਈ ਵਨ ਡੇ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਜਦੋਂ ਉਹ ਯੋ-ਯੋ ਟੈਸਟ 'ਚ ਫੇਲ ਹੋ ਗਏ ਤਾਂ ਉਨ੍ਹਾਂ ਨੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਸੁਰੇਸ਼ ਰੈਨਾ ਨੂੰ ਟੀਮ 'ਚ ਜਗ੍ਹਾ ਦੇ ਦਿੱਤੀ ਗਈ। ਇੰਡੀਆ ਬੀ 'ਚ ਰਾਇਡੂ ਹੈਦਰਾਬਾਦ ਦੇ ਰਿਕੀ ਭੁਈ ਦੀ ਜਗ੍ਹਾ ਸ਼ਾਮਿਲ ਹੋਏ ਹਨ। ਦੋਵੋਂ ਲਾਡ ਭੁਈ ਨੂੰ ਦਿਲੀਪ ਟ੍ਰਾਫੀ ਦੀ ਇੰਡੀਆ ਰੈਡ ਅਤੇ ਇੰਡੀਆ ਬਲੂ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
