ਸ਼੍ਰੀਨਗਰ : ਈਦਗਾਹ ਮੈਦਾਨ ''ਚ ਆਯੋਜਿਤ ਕੀਤਾ ਗਿਆ ਫੁੱਟਬਾਲ ਪ੍ਰਦਰਸ਼ਨੀ ਮੈਚ

Wednesday, Sep 16, 2020 - 04:53 PM (IST)

ਸ਼੍ਰੀਨਗਰ : ਈਦਗਾਹ ਮੈਦਾਨ ''ਚ ਆਯੋਜਿਤ ਕੀਤਾ ਗਿਆ ਫੁੱਟਬਾਲ ਪ੍ਰਦਰਸ਼ਨੀ ਮੈਚ

ਸ਼੍ਰੀਨਗਰ : ਡਾਊਨ ਟਾਊਨ ਸ਼ਹਿਰ-ਏ-ਖ਼ਾਸ ਫੁੱਟਬਾਲ ਟੂਰਨਾਮੈਂਟ ਕਿੱਕ ਦੀ ਸ਼ੁਰੂਆਤ ਈਦਗਾਹ ਮੈਦਾਨ ਵਿਚ ਪ੍ਰਦਰਸ਼ਨੀ ਮੈਚ ਨਾਲ ਹੋਈ। ਇਹ ਮੈਚ 2 ਦਿੱਗਜ ਫੁੱਟਬਾਲਰਾਂ ਗੁਲਾਮ ਅਹਿਮਦ ਕੁਮਾਰ ਅਤੇ ਗੁਲਾਮ ਅਹਿਮਦ ਭੱਟ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਸ ਵਿਚ ਅੰਤਰਰਾਸ਼ਟਰੀ ਖਿਡਾਰੀ ਮੇਹਰਾਜੁਦੀਨ ਵਾਦੂ, ਇਸ਼ਫਾਕ ਅਹਿਮਦ, ਦਾਨਿਸ਼ ਫਾਰੂਕ, ਫਰਹਾਨ ਗਨੀ, ਖ਼ਾਲਿਦ ਕਿਊਮ, ਸ਼ਾਹਨਵਾਜ ਬਸ਼ੀਰ ਨਾਲ ਕਸ਼ਮੀਰ ਦੇ ਹੋਰ ਉਭਰਦੇ ਹੋਏ ਖਿਡਾਰੀਆਂ ਨੇ ਹਿੱਸਾ ਲਿਆ।

ਇਸ ਟੂਰਨਾਮੈਂਟ ਦਾ ਆਯੋਜਨ ਡਾਊਨਟਾਊਨ ਸਪੋਰਟਸ ਬਿਰਾਦਰੀ ਵੱਲੋਂ ਐਨ.ਆਈ.ਐਫ.ਐਫ. ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਲੱਗਭਗ 30 ਟੀਮਾਂ ਹਿੱਸਾ ਲੈ ਰਹੀਆਂ ਹਨ।


author

cherry

Content Editor

Related News