ਕਰੁਣਾਰਤਨੇ ਨੇ ਖੇਡੀ ਧਮਾਕੇਦਾਰ ਪਾਰੀ, 13 ਸਾਲ ਬਾਅਦ ਬਣਾਇਆ ਇਹ ਰਿਕਾਰਡ

Wednesday, Jan 06, 2021 - 09:56 PM (IST)

ਨਵੀਂ ਦਿੱਲੀ- ਲੂੰਗੀ ਐਨਗਿਡੀ ਅਤੇ ਲੁਥੋ ਸਿਪਾਮਲਾ ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੂੰ ਦੂਜੀ ਪਾਰੀ ’ਚ 211 ਦੌੜਾਂ ’ਤੇ ਢੇਰ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਲੰਚ ਦੇ ਬਾਅਦ 10 ਵਿਕਟਾਂ ਨਾਲ ਜਿੱਤ ਹਾਸਲ ਕਰਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਸ਼੍ਰੀਲੰਕਾ ਦੇ 67 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ  ਮਾਰਕਰਾਮ (ਅਜੇਤੂ 36) ਅਤੇ ਡੀਨ ਐਲਗਰ (ਅਜੇਤੂ 31) ਦੀ ਪਾਰੀਆਂ ਦੀ ਬਦੌਲਤ 13.2 ਓਵਰ ’ਚ ਬਿਨਾਂ ਵਿਕਟ ਗੁਆਏ 67 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸ਼੍ਰੀਲੰਕਾ ਦੀ ਟੀਮ ਨੇ ਪਹਿਲੀ ਪਾਰੀ ’ਚ 157 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਦੱਖਣੀ ਅਫਰੀਕਾ ਨੇ 302 ਦੌੜਾਂ ਬਣਾ ਕੇ 145 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।


ਦੱਖਣੀ ਅਫਰੀਕਾ ਨੇ ਪਹਿਲਾ ਟੈਸਟ ਵੀ ਪਾਰੀ ਅਤੇ 45 ਦੌੜਾਂ ਨਾਲ ਜਿੱਤਿਆ ਸੀ। ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਅਤੇ ਦੱਖਣੀ ਅਫਰੀਕਾ ਨੇ ਪੂਰੇ 120 ਅੰਕ ਹਾਸਲ ਕੀਤੇ। ਸ਼੍ਰੀਲੰਕਾ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ ’ਤੇ 150 ਦੌੜਾਂ ਨਾਲ ਕੀਤੀ। ਕਰੁਣਾਰਤਨੇ ਨੇ 91 ਦੌੜਾਂ ਨਾਲ ਅੱਗੇ ਖੇਡਦੇ ਹੋਏ ਐਨਰਿਚ ’ਤੇ ਲਗਾਤਾਰ 2 ਚੌਕਿਆਂ ਦੇ ਨਾਲ 123 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 128 ਗੇਂਦਾਂ ਦੀ ਆਪਣੀ ਪਾਰੀ ’ਚ 19 ਚੌਕੇ ਮਾਰੇ।
ਦਿਮੁਥ ਕਰੁਣਾਰਤਨੇ ਵਲੋਂ ਲਗਾਇਆ ਗਿਆ ਸੈਂਕੜਾ 13 ਸਾਲ ਬਾਅਦ ਕਿਸੇ ਏਸ਼ੀਅਨ ਓਪਨਰ ਬੱਲੇਬਾਜ਼ ਵਲੋਂ ਲਗਾਇਆ ਗਿਆ ਸੈਂਕੜਾ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਸੀਮ ਜਾਫਰ ਸਾਲ 2007 ’ਚ ਬਤੌਰ ਓਪਨਰ ਦੱਖਣੀ ਅਫਰੀਕਾ ਦੇ ਵਿਰੁੱਧ ਸੈਂਕੜਾ ਲਗਾਉਣ ’ਚ ਸਫਲ ਰਹੇ। ਜਾਫਰ ਨੇ ਬਤੌਰ ਓਪਨਰ ਸਾਲ 2007 ’ਚ ਕੇਪਟਾਉਨ ਟੈਸਟ ’ਚ 116 ਦੌੜਾਂ ਦੀ ਪਾਰੀ ਖੇਡੀ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News