ਫਾਈਨਲ ''ਚ ਮਿਲਣ ਵਾਲੀ ਚੁਣੌਤੀ ਲਈ ਤਿਆਰ : ਵਿਲੀਅਮਸਨ
Sunday, Jul 14, 2019 - 12:47 PM (IST)

ਲੰਡਨ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਐਤਵਾਰ ਨੂੰ ਇੱਥੇ ਹੋਣ ਵਾਲੇ ਵਰਲਡ ਕੱਪ ਫਾਈਨਲ 'ਚ ਮਜ਼ਬੂਤ ਦਾਆਵੇਦਾਰ ਇੰਗਲੈਂਡ ਨਾਲ ਭਿੜਨ ਨੂੰ ਤਿਆਰ ਹੈ। ਬ੍ਰਿਟਿਸ਼ ਮੀਡੀਆ ਲਗਾਤਾਰ ਉਨ੍ਹਾਂ ਤੋਂ ਫਾਈਨਲ 'ਚ 'ਅੰਡਰਡਾਗ' (ਜਿਨ੍ਹਾਂ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰਨੀ ਹੁੰਦੀ ਹੈ) ਹੋਣ ਨਾਲ ਸਬੰਧਤ ਸਵਾਲ ਪੁੱਛ ਰਹੀ ਹੈ।
ਵਿਲੀਅਮਸਨ ਨੇ ਫਾਈਨਲ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਕਈ ਮੌਕਿਆਂ 'ਤੇ ਲੋਕ ਕਹਿ ਰਹੇ ਹਨ ਕਿ ਕਿਹੜੀ ਟੀਮ ਬਿਹਤਰ ਹੈ ਅਤੇ ਮੈਨੂੰ ਲਗਦਾ ਹੈ ਕਿ ਇੰਗਲੈਂਡ ਮਜ਼ਬੂਤ ਦਾਅਵੇਦਾਰ ਹੋਣ ਦਾ ਹੱਕਦਾਰ ਹੈ।'' ਉਨ੍ਹਾਂ ਮੁਸਕੁਰਾਉਂਦੇ ਹੋਏ ਕਿਹਾ, ''ਪਰ ਅਸੀਂ ਕੋਈ ਵੀ 'ਡਾਗ' ਹੋਈਏ, ਪਰ ਸਭ ਤੋਂ ਅਹਿਮ ਹੈ ਕਿ ਸਾਡਾ ਧਿਆਨ ਕ੍ਰਿਕਟ 'ਤੇ ਰਹੇ ਕਿ ਅਸੀਂ ਕਿਸ ਤਰ੍ਹਾਂ ਖੇਡਣਾ ਚਾਹੁੰਦੇ ਹਾਂ। ਅਸੀਂ ਪਿਛਲੇ ਸਾਲਾਂ ਤੋਂ ਦੇਖਿਆ ਹੈ ਕਿ ਕੋਈ ਵੀ ਕਿਸੇ ਨੂੰ ਵੀ ਹਰਾ ਸਕਦਾ ਹੈ।'' ਵਿਲੀਅਮਸਨ ਨੇ ਅੱਗੇ ਕਿਹਾ, ''ਅਸੀਂ ਫਾਈਨਲ ਲਈ ਤਿਆਰ ਹਾਂ, ਭਾਵੇਂ ਹੀ ਨਤੀਜਾ ਕੁਝ ਵੀ ਹੋਵੇ।''