ਕਬੱਡੀ ਪ੍ਰਤੀਯੋਗਿਤਾ ''ਚ ਬੁਡੈਣ ਨੇ ਪਾਈ ਨੂੰ ਹਰਾਇਆ

Wednesday, Feb 27, 2019 - 02:59 PM (IST)

ਕੈਥਲ— ਕਬੱਡੀ ਭਾਰਤ ਦੀ ਇਕ ਰਿਵਾਇਤੀ ਪਰ ਬਹੁਤ ਮਸ਼ਹੂਰ ਖੇਡ ਹੈ। ਕਬੱਡੀ ਦੇ ਕਈ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਤਹਿਤ ਦੀਵਾਲ ਇੰਟਰਨੈਸ਼ਨਲ ਸਕੂਲ ਥਾਣ 'ਚ ਖੇਡ ਕਬੱਡੀ ਨਰਸਰੀ 'ਚ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ 'ਚ 16 ਟੀਮਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ 'ਚ ਪਹਿਲੇ ਸਥਾਨ 'ਤੇ ਬੁਡੈਣ ਅਤੇ ਦੂਜੇ ਸਥਾਨ 'ਤੇ ਪਾਈ ਦੀ ਟੀਮ ਰਹੀ। ਪ੍ਰੋਗਰਾਮ 'ਚ ਲੀਲਾਰਾਮ ਗੁਰਜਰ ਸਾਬਕਾ ਵਿਧਾਇਕ ਕੈਥਲ ਅਤੇ ਸਵਾਮੀ ਓਂਕਾਰ ਮੁੱਖ ਮਹਿਮਾਨ ਦੇ ਰੂਪ 'ਚ ਪਧਾਰੇ ਅਤੇ ਖਿਡਾਰੀਆਂ ਨੂੰ ਜਿੱਤਣ 'ਤੇ ਵਧਾਈ ਦਿੱਤੀ ਅਤੇ ਪੁਰਸਕਾਰ ਦਿੱਤੇ। ਮੌਕੇ 'ਤੇ ਡਾਇਰੈਕਟਰ ਸਤੀਸ਼ ਰਾਠ, ਕੋਚ ਅੰਕਿਤ ਰਾਠੀ ਅਤੇ ਸਾਰੇ ਸਟਾਫ ਮੌਜੂਦ ਰਹੇ।


Tarsem Singh

Content Editor

Related News