ਮੂੰਡੀਆਂ ਕਲਾਂ ਦੇ 57ਵੇਂ ਖੇਡ ਮੇਲੇ ''ਚ ਅੱਜ ਤੋਂ ਹੋਣਗੇ ਕਬੱਡੀ ਦੇ ਫਸਵੇਂ ਮੁਕਾਬਲੇ

03/24/2018 2:17:25 AM

ਸਾਹਨੇਵਾਲ (ਜਗਰੂਪ)- ਸ਼੍ਰੀਮਾਨ ਤਪੱਸਵੀ ਬਾਬਾ ਬ੍ਰਹਮ ਪ੍ਰਤਾਪ ਜੀ ਦੀ ਯਾਦ 'ਚ ਪਿੰਡ ਮੂੰਡੀਆਂ ਕਲਾ ਵਿਖੇ ਕਰਵਾਏ ਜਾ ਰਹੇ 57ਵੇਂ ਸਾਲਾਨਾ ਟੂਰਨਾਮੈਂਟ ਅਤੇ ਮੇਲੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਰਾਮ ਰਛਪਾਲ, ਮਹੰਤ ਨਿਰਭੈ ਦਾਸ, ਮਹੰਤ ਸਮਸ਼ੇਰ ਦਾਸ, ਮਹੰਤ ਰਵਿੰਦਰ ਮਾਹਲ, ਮਹੰਤ ਦੀਪਾ ਮਾਹਲ, ਮਹੰਤ ਕਰਨਵੀਰ ਸਿੰਘ, ਜਰਨੈਲ ਸਿੰਘ ਜੈਲੀ, ਮੋਹਨ ਸਿੰਘ ਪ੍ਰਧਾਨ ਅਤੇ ਹੋਰ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਮਾਰਚ ਤੋਂ ਆਰੰਭ ਹੋ ਰਹੇ ਇਸ ਤਿੰਨ ਦਿਨਾ ਖੇਡ ਮੇਲੇ ਦੌਰਾਨ ਕਬੱਡੀ ਕਲੱਬ, ਕਬੱਡੀ 70, 57, 52, 47, 37 ਕਿੱਲੋ, ਟਰਾਲੀ ਬੈਕ, ਟ੍ਰੈਕਟਰ ਤਵੀਆਂ (60 ਹਾਰਸ ਪਾਵਰ ਓਰੀਜੀਨਲ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ 'ਚ ਕਬੱਡੀ ਕਲੱਬ ਦੇ ਜੇਤੂ ਨੂੰ 61 ਹਜ਼ਾਰ ਅਤੇ ਉਪ ਜੇਤੂ ਨੂੰ 41 ਹਜ਼ਾਰ ਦੇ ਨਕਦ ਇਨਾਮਾਂ ਨਾਲ, ਜਦਕਿ ਬਾਕੀ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਵੀ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ। ਕਬੱਡੀ ਦੇ ਬੈਸਟ ਰੇਡਰ ਅਤੇ ਬੈਸਟ ਧਾਵੀ ਨੂੰ ਐੱਲ. ਈ. ਡੀ. ਨਾਲ ਸਨਮਾਨਿਤ ਕੀਤਾ ਜਾਵੇਗਾ। 
ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਲਗਾਤਾਰ ਛੇ ਸਾਲ ਟ੍ਰੈਕਟਰ ਤਵੀਆਂ ਦੇ ਮੁਕਾਬਲਿਆਂ 'ਚ ਜੇਤੂ ਅਤੇ ਉਪਜੇਤੂ ਰਹਿਣ ਵਾਲੇ ਹਰਵੀਰ ਸਿੰਘ ਮੱਲ੍ਹਾ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਰਮਨਾ ਭਿੰਡਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।


Related News