PCB ’ਚ ਬਦਲਾਅ ਦੀ ਤਿਆਰੀ, ਖਿਡਾਰੀਆਂ ਲਈ ਬਣੇਗਾ ਖੇਡ ਜ਼ਾਬਤਾ

Tuesday, Jun 25, 2024 - 09:52 AM (IST)

PCB ’ਚ ਬਦਲਾਅ ਦੀ ਤਿਆਰੀ, ਖਿਡਾਰੀਆਂ ਲਈ ਬਣੇਗਾ ਖੇਡ ਜ਼ਾਬਤਾ

ਕਰਾਚੀ–ਅਮਰੀਕਾ ਵਿਚ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੇ ਕ੍ਰਿਕਟ ਬੋਰਡ ਵਿਚ ਬਦਲਾਅ ਦੀ ਤਿਆਰੀ ਹੈ ਤੇ ਖਿਡਾਰੀਆਂ ਲਈ ਖੇਡ ਜ਼ਾਬਤਾ ਬਣਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਜਿਹੜਾ ਟੂਰਨਾਮੈਂਟ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾਣ ਤੇ ਪੈਸੇ ਲੈ ਕੇ ਪ੍ਰਚਾਰ ਪ੍ਰੋਗਰਾਮਾਂ ਵਿਚ ਜਾਣ ਲਈ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਭਰੋਸੇਯੋਗ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਮੁਖੀ ਮੋਹਸਿਨ ਨਕਵੀ ਕੁਝ ਸੀਨੀਅਰ ਅਧਿਕਾਰੀਆਂ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹੈ ਤੇ ਉਸ ਨੇ ਟੀਮ ਵਿਚ ਅਨੁਸ਼ਾਸਨਹੀਣਤਾ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੀਮ ਟੀ-20 ਵਿਸ਼ਵ ਕੱਪ ਵਿਚ ਲੀਗ ਗੇੜ ਤੋਂ ਵੀ ਅੱਗੇ ਨਹੀਂ ਵੱਧ ਸਕੀ।
ਸੂਤਰ ਨੇ ਕਿਹਾ,‘‘ਤੁਸੀਂ ਉਮੀਦ ਕਰ ਸਕਦੇ ਹੋ ਕਿ ਪੀ. ਸੀ. ਬੀ. ਭਵਿੱਖ ਵਿਚ ਸੀਨੀਅਰ ਮੈਨੇਜਮੈਂਟ ਪੱਧਰ ਦੇ ਕੁਝ ਅਧਿਕਾਰੀਆਂ ਨੂੰ ਬਾਹਰ ਕਰ ਦੇਵੇਗਾ ਤੇ ਖਿਡਾਰੀਆਂ ਲਈ ਕੁਝ ਸਖਤ ਨੀਤੀਆਂ ਵੀ ਲਾਗੂ ਕਰੇਗਾ।’’
ਉਸ ਨੇ ਕਿਹਾ ਕਿ ਖਿਡਾਰੀਆਂ ਨੂੰ ਆਈ. ਸੀ. ਸੀ. ਤੇ ਹੋਰ ਪ੍ਰਮੁੱਖ ਪ੍ਰਤੀਯੋਗਿਤਾਵਾਂ ਵਿਚ ਆਪਣੇ ਪਰਿਵਾਰਾਂ ਨੂੰ ਨਾਲ ਲਿਜਾਣ ਦੀ ਮਨਜ਼ੂਰੀ ਨਾ ਦੇਣ ਦੇ ਬਾਰੇ ਵਿਚ ਨੀਤੀਗਤ ਫੈਸਲਾ ਵੀ ਪੀ. ਸੀ. ਬੀ. ਵੱਲੋਂ ਜਲਦ ਹੀ ਐਲਾਨ ਕੀਤੇ ਜਾਣ ਦੀ ਉਮੀਦ ਹੈ।’’
ਸੂਤਰ ਨੇ ਕਿਹਾ,‘‘ਇੰਨੇ ਸਾਰੇ ਖਿਡਾਰੀ ਨਾ ਸਿਰਫ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਵਿਸ਼ਵ ਕੱਪ ਲਈ ਲੈ ਕੇ ਗਏ ਸਗੋਂ ਉਨ੍ਹਾਂ ਦੇ ਮਾਤਾ-ਪਿਤਾ, ਭਰਾ ਆਦਿ ਵੀ ਟੀਮ ਹੋਟਲ ਵਿਚ ਰੁਕੇ, ਜਿਸ ਤੋਂ ਪੀ. ਸੀ. ਬੀ. ਮੁਖੀ ਨਾਰਾਜ਼ ਹਨ।


author

Aarti dhillon

Content Editor

Related News