ਕਬੱਡੀ ''ਚ ਤਾਰਾਨਗਰ ਨੇ ਜਿੱਤਿਆ ਫਾਈਨਲ
Monday, Mar 18, 2019 - 12:26 PM (IST)

ਨਵੀਂ ਦਿੱਲੀ— ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਤਹਿਤ ਨਹਿਰੂ ਨੌਜਵਾਨ ਕੇਂਦਰ ਅਤੇ ਸਵਾਮੀ ਵਿਵੇਕਾਨੰਦ ਯੁਵਾ ਅਦਾਰੇ ਬਰੜਾਦਾਸ ਦੀ ਸਰਪ੍ਰਸਤੀ 'ਚ ਚਲ ਰਹੇ ਜ਼ਿਲਾ ਪੱਧਰੀ ਖੇਡ ਪ੍ਰਤੀਯੋਗਿਤਾ 'ਚ ਜ਼ਿਲਾ ਖੇਡ ਸਟੇਡੀਅਮ 'ਚ ਕਈ ਪ੍ਰਤੀਯੋਗਿਤਾ ਹੋਈਆਂ। ਪ੍ਰਤੀਯੋਗਿਤਾ 'ਚ ਜ਼ਿਲੇ ਦੀ ਹਰ ਤਹਿਸੀਲ ਤੋਂ ਇਕ-ਇਕ ਟੀਮ ਪਹੰਚੀ। ਕਬੱਡੀ ਅਤੇ ਵਾਲੀਬਾਲ 'ਚ ਪੰਜ-ਪੰਜ ਟੀਮਾਂ ਸ਼ਾਮਲ ਹੋਈਆਂ।
ਕਬੱਡੀ ਦਾ ਉਦਘਾਟਨ ਮੈਚ ਰਤਨਗੜ੍ਹ ਅਤੇ ਤਾਰਾਨਗਰ ਵਿਚਾਲੇ ਹੋਇਆ ਜਿਸ 'ਚ ਤਾਰਾਨਗਰ ਨੇ ਬਾਜ਼ੀ ਮਾਰੀ। ਵਾਲੀਬਾਲ ਦਾ ਉਦਘਾਟਨ ਮੈਚ ਰਾਜਗੜ੍ਹ ਅਤੇ ਰਤਨਗੜ੍ਹ ਵਿਚਾਲੇ ਹੋਇਆ, ਜਿਸ 'ਚ ਰਾਜਗੜ੍ਹ ਨੇ ਜਿੱਤ ਹਾਸਲ ਕੀਤੀ। ਮੁੱਖ ਮਹਿਮਾਨ ਜ਼ਿਲਾ ਖੇਡ ਅਧਿਕਾਰੀ ਈਸ਼ਵਰ ਸਿੰਘ ਲਾਂਬਾ, ਖਾਸ ਮਹਿਮਾਨ ਜ਼ਿਲਾ ਯੁਵਾ ਕੋਆਰਡੀਨੇਟਰ ਮੰਗਲਰਾਮ ਜਾਖੜ, ਸੰਦੀਪ ਕਪੂਰੀਆ ਅਤੇ ਰਾਕੇਸ਼ ਸ਼ਰਮਾ ਨੇ ਵਿਚਾਰ ਪ੍ਰਗਟ ਕੀਤੇ। ਰਾਸ਼ਟਰੀ ਯੁਵਾ ਸਵੈਮਸੇਵਕ ਰਵੀਕਾਂਤ, ਮਨੋਜ ਸਮੇਤ ਮਹਿਮਾਨਾਂ ਅਤੇ ਆਯੋਜਨ ਮੰਡਲ ਅਹੁਦੇਦਾਰਾਂ ਨੇ ਜੇਤੂ ਅਤੇ ਉਪ ਜੇਤੂ ਨੂੰ ਸਨਮਾਨਤ ਕੀਤਾ।