ਬੁਮਰਾਹ ਭਰਾ ਤੋਂ ਯਾਰਕਰ ਸਿੱਖਾਂਗਾ : ਸੈਨੀ

Friday, May 17, 2019 - 10:58 PM (IST)

ਬੁਮਰਾਹ ਭਰਾ ਤੋਂ ਯਾਰਕਰ ਸਿੱਖਾਂਗਾ : ਸੈਨੀ

ਕੋਲਕਾਤਾ— ਆਈ. ਸੀ. ਸੀ. ਵਿਸ਼ਵ ਕੱਪ ਦੇ ਦੌਰਾਨ ਨੈੱਟ ਗੇਂਦਬਾਜ਼ ਦੇ ਰੂਪ 'ਚ ਚੁਣੇ ਗਏ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਇਸ ਦੌਰਾਨ ਚੋਟੀ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਰਗੀ ਯਾਰਕਰ ਤੇ ਕੁਝ ਹੋਰ ਚੀਜ਼ਾਂ ਸਿੱਖਾਂਗਾ। ਦਿੱਲੀ ਵਲੋਂ ਘਰੇਲੂ ਕ੍ਰਿਕਟ ਖੇਡਣ ਵਾਲੇ ਸੈਨੀ ਆਈ. ਪੀ. ਐੱਲ. ਰਾਇਲਜ਼ ਚੈਲੰਜਰਜ਼ ਬੈਂਗਲੁਰੂ ਵਲੋਂ ਖੇਡਦੇ ਹਨ। ਉਸ ਨੂੰ ਬ੍ਰਿਟੇਨ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਭਾਰਤ ਦੇ ਚਾਰ ਨੈੱਟ ਗੇਂਦਬਾਜ਼ਾਂ 'ਚ ਚੁਣਿਆ ਗਿਆ ਹੈ। ਬੁਮਰਾਹ ਦੇ ਯਾਰਕਰ ਤੋਂ ਇਲਾਵਾ ਸੈਨੀ ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ ਤੋਂ ਵੀ ਵਧੀਆ ਗੇਂਦਬਾਜ਼ੀ ਦੇ ਗੁਣ ਸਿੱਖਣਾ ਚਾਹੁੰਦਾ ਹੈ। ਸੈਨੀ ਨੇ ਕਿਹਾ ਕਿ ਅਸੀਂ ਆਈ. ਪੀ. ਐੱਲ. 'ਚ ਸੰਖੇਪ ਗੱਲਬਾਤ ਕੀਤੀ ਪਰ ਬਹੁਤ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਅਸੀਂ ਫ੍ਰੈਂਚਾਇਜ਼ੀ ਟੀਮਾਂ ਦੇ ਨਾਲ ਰੁੱਝੇ ਸੀ। ਭੁਵੀ ਭਰਾ ਦੀ ਸਵਿੰਗ, ਬੁਮਰਾਹ ਦੀ ਯਾਰਕਰ ਤੇ ਸ਼ਮੀ ਭਰਾ ਪਿੱਚ ਕਰਵਾਉਣ ਤੋਂ ਬਾਅਦ ਸੀਮ ਲਾਜਵਾਬ ਹੈ। ਉਮੀਦ ਹੈ ਕਿ ਮੈਂ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਸਿੱਖ ਲਵਾਂਗਾ ਤੇ ਸ਼ਾਨਦਾਰ ਗੇਂਦਬਾਜ਼ ਬਣਾਂਗਾ। ਆਸ. ਸੀ. ਬੀ. 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਖੇਡਣ ਵਾਲੇ ਸੈਨੀ ਨੇ 13 ਮੈਚਾਂ 'ਚ 11 ਵਿਕਟਾਂ ਹਾਸਲ ਕੀਤੀਆਂ ਸਨ। ਉਸ ਨੇ ਕਿਹਾ ਭਾਰਤੀ ਕਪਤਾਨ ਦੀ ਅਗਵਾਈ 'ਚ ਖੇਡ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹ ਹਮੇਸ਼ਾ ਮੇਰਾ ਹੌਸਲਾ ਵਧਾਉਦੇ ਸਨ।


author

Gurdeep Singh

Content Editor

Related News