ਜੂਨੀਅਰ ਵਿਸ਼ਵ ਚੈਂਪੀਅਨਸ਼ਿਪ : ਗਿਆਨੇਸ਼ਵਰੀ ਨੇ ਚਾਂਦੀ ਜਦਕਿ ਰਿਤਿਕਾ ਨੇ ਕਾਂਸੀ ਦੇ ਤਮਗ਼ੇ ਜਿੱਤੇ

Tuesday, May 03, 2022 - 06:50 PM (IST)

ਜੂਨੀਅਰ ਵਿਸ਼ਵ ਚੈਂਪੀਅਨਸ਼ਿਪ : ਗਿਆਨੇਸ਼ਵਰੀ ਨੇ ਚਾਂਦੀ ਜਦਕਿ ਰਿਤਿਕਾ ਨੇ ਕਾਂਸੀ ਦੇ ਤਮਗ਼ੇ ਜਿੱਤੇ

ਨਵੀਂ ਦਿੱਲੀ- ਭਾਰਤ ਦੀ ਗਿਆਨੇਸ਼ਵਰੀ ਯਾਦਵ ਨੇ ਯੂਨਾਨ 'ਚ ਚਲ ਰਹੀ ਆਈ. ਡਬਲਯੂ. ਐੱਫ. ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੇ ਵਰਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਰਿਤਿਕਾ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਤਮਗ਼ਾ ਜਿੱਤਿਆ । ਛੱਤੀਸਗੜ੍ਹ ਦੀ ਗਿਆਨੇਸ਼ਵਰੀ ਨੇ 156 ਕਿਲੋ (73 ਤੇ 83 ਕਿਲੋ) ਵਜ਼ਨ ਚੁੱਕਿਆ। ਜਦਕਿ 18 ਸਾਲਾ ਰਿਤਿਕਾ ਨੇ 150 ਕਿਲੋ (69 ਕਿਲੋ ਤੇ 81 ਕਿਲੋ) ਵਜ਼ਨ ਚੁੱਕ ਕੇ ਕਾਂਸੀ ਤਮਗ਼ਾ ਜਿੱਤਿਆ।

ਇਹ ਵੀ ਪੜ੍ਹੋ : 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

ਇਸ ਵਰਗ 'ਚ 10 ਹੀ ਪ੍ਰਤੀਯੋਗੀ ਉਤਰੇ ਸਨ। ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਇੰਡੋਨੇਸ਼ੀਆ ਦੀ ਵਿੰਡੀ ਸੀ ਐਸਾਹ ਨੇ 185 ਕਿਲੋ ਵਜ਼ਨ ਚੁੱਕ ਕੇ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਦੇ ਤੇ ਗਿਆਨੇਸ਼ਵਰੀ ਦੇ ਪ੍ਰਦਰਸ਼ਨ ਦਰਮਿਆਨ 29 ਕਿਲੋ ਦਾ ਫ਼ਰਕ ਸੀ। ਇਸ ਟੂਰਨਾਮੈਂਟ 'ਚ ਚੀਨ, ਉੱਤਰ ਕੋਰੀਆ ਤੇ ਥਾਈਲੈਂਡ ਜਿਹੇ ਦਿੱਗਜ ਦੇਸ਼ਾਂ ਨੇ ਹਿੱਸਾ ਨਹੀਂ ਲਿਆ। 

ਇਹ ਵੀ ਪੜ੍ਹੋ : ਇਹ ਹੈ ਵਜ੍ਹਾ ਕਿ ਸੰਜੂ ਸੈਮਸਨ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕਿਆ : ਵਸੀਮ ਜਾਫ਼ਰ

ਇਹ ਉਹੀ ਵਜ਼ਨ ਵਰਗ ਹੈ ਜਿਸ 'ਚ ਟੋਕੀਓ ਓਲੰਪਿਕ 'ਚ ਮੀਰਾਬਾਈ ਚਾਨੂੰ ਨੇ 202 ਕਿਲੋ ਵਜ਼ਨ ਚੁੱਕ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਚਾਨੂੰ ਦੇ ਨਾਂ ਕਲੀਨ ਐਂਡ ਜਰਕ ਵਰਗ ਦਾ ਵਿਸ਼ਵ ਰਿਕਾਰਡ ਹੈ ਜਦੋਂ ਉਨ੍ਹਾਂ ਨੇ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ 'ਚ 119 ਕਿਲੋ ਵਜ਼ਨ ਚੁੱਕਿਆ ਸੀ। ਭਾਰਤ ਦੇ ਇਸ ਟੂਰਨਾਮੈਂਟ 'ਚ ਤਿੰਨ ਤਮਗ਼ੇ ਹੋ ਗਏ ਹਨ। ਇਸ 'ਚ ਪਹਿਲਾ ਸੋਮਵਾਰ ਨੂੰ ਹਰਸ਼ਦਾ ਸ਼ਰਦ ਗਰੁੜ ਨੇ ਸੋਨ ਤਮਗ਼ਾ ਜਿੱਤਿਆ ਸੀ। ਰੂਸ ਤੇ ਬੇਲਾਰੂਸ ਨੂੰ ਆਈ. ਡਬਲਯੂ. ਐੱਫ. ਮੁਕਾਬਲਿਆਂ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਪਿਛਲੇ ਸੈਸ਼ਨ 'ਚ ਰੂਸ ਨੇ ਸਭ ਤੋਂ ਜ਼ਿਆਦਾ 9 ਤਮਗ਼ੇ ਜਿੱਤੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News