ਜੂਨੀਅਰ ਹਾਕੀ ਵਿਸ਼ਵ ਕੱਪ : ਬੈਲਜੀਅਮ ਨੂੰ ਹਰਾਉਣ ਲਈ ਭਾਰਤ ਦਾ ਭਰੋਸਾ ਡ੍ਰੈਗ ਫਲਿਕਰਾਂ ''ਤੇ
Wednesday, Dec 01, 2021 - 02:30 AM (IST)
ਭੁਵਨੇਸ਼ਵਰ- ਦੋ ਧਮਾਕੇਦਾਰ ਜਿੱਤਾਂ ਤੋਂ ਬਾਅਦ ਲੈਅ ਹਾਸਲ ਕਰ ਚੁੱਕੀ ਸਾਬਕਾ ਚੈਂਪੀਅਨ ਭਾਰਤੀ ਟੀਮ ਐੱਫ. ਆਈ. ਐੱਚ. ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਬੁੱਧਵਾਰ ਨੂੰ ਯੂਰਪੀਅਨ ਧਾਕੜ ਬੈਲਜੀਅਮ ਵਿਰੁੱਧ ਉਤਰੇਗੀ ਤਾਂ ਉਸਦੀਆਂ ਉਮੀਦਾਂ ਸ਼ਾਦਨਾਰ ਫਾਰਮ ਵਿਚ ਚੱਲ ਰਹੇ ਆਪਣੇ ਡ੍ਰੈਗ ਫਲਿਕ ਮਾਹਿਰਾਂ 'ਤੇ ਟਿਕੀਆਂ ਹੋਣਗੀਆਂ। ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਭਾਰਤੀ ਟੀਮ ਨੂੰ ਪਹਿਲੇ ਮੈਚ ਵਿਚ ਫਰਾਂਸ ਨੇ 5-4 ਨਾਲ ਹਰਾ ਕੇ ਉਲਟਫੇਰ ਕਰ ਦਿੱਤਾ ਸੀ।
ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ
ਇਸ ਤੋਂ ਬਾਅਦ ਹਾਲਾਂਕਿ ਭਾਰਤ ਨੇ ਵਾਪਸੀ ਕਰਦੇ ਹੋਏ ਕੈਨੇਡਾ ਨੂੰ 13-1 ਤੇ ਪੋਲੈਂਡ ਨੂੰ 8-2 ਨਾਲ ਹਰਾ ਕੇ ਪੂਲ ਬੀ ਵਿਚ ਦੂਜਾ ਸਥਾਨ ਹਾਸਲ ਕੀਤਾ। ਤੀਜੀ ਵਾਰ ਖਿਤਾਬ ਜਿੱਤਣ ਲਈ ਭਾਰਤ ਨੂੰ ਹੁਣ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ। ਬੈਲਜੀਅਮ ਵਿਰੁੱਧ ਕੁਆਟਰ ਫਾਈਨਲ ਲਖਨਊ ਵਿਚ 2016 ਵਿਚ ਖੇਡੇ ਗਏ ਫਾਈਨਲ ਦਾ ਦੁਹਰਾਅ ਹੋਵੇਗਾ, ਜਿਸ ਵਿਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ। ਇਹ ਮੁਕਾਬਲਾ ਬਰਾਬਰੀ ਦਾ ਹੋਵੇਗਾ ਤੇ ਮੌਕਿਆ ਦਾ ਫਾਇਦਾ ਚੁੱਕਣ ਵਿਚ ਕਾਮਯਾਬ ਰਹਿਣ ਵਾਲੀ ਟੀਮ ਹੀ ਜਿੱਤੇਗੀ। ਦਿਨ ਦੇ ਦੋ ਹੋਰ ਕੁਆਰਟਰ ਫਾਈਨਲ ਮੈਚਾਂ ਵਿਚ ਜਰਮਨੀ ਦਾ ਸਾਹਮਣਾ ਸਪੇਨ ਨਾਲ ਤੇ ਨੀਦਰਲੈਂਡ ਦਾ ਅਰਜਨਟੀਨਾ ਨਾਲ, ਫਰਾਂਸ ਦਾ ਮਲੇਸ਼ੀਆ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।