ਫੀਫਾ ਦੇ ਸਾਬਕਾ ਉਪ ਪ੍ਰਧਾਨ ਨਾਪਾਊਟ ’ਤੇ ਲੱਗਾ ਲਾਈਫ ਟਾਈਮ ਬੈਨ

09/13/2019 3:36:01 PM

ਜਿਊਰਿਖ— ਕੌਮਾਂਤਰੀ ਫੁੱਟਬਾਲ ਮਹਾਸੰਘ ਫੀਫਾ ਦੇ ਸਾਬਕਾ ਉਪ ਪ੍ਰਧਾਨ ਅਤੇ ਦੱਖਣੀ ਅਮਰੀਕੀ ਫੁੱਟਬਾਲ ਸੰਘ ਦੇ ਸਾਬਕਾ ਅਧਿਕਾਰੀ ਜੁਆਨ ਐਂਜੇਲ ਨਾਪਾਊਟ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਲਾਈਫ ਟਾਈਮ ਬੈਨ ਲਾ ਦਿੱਤਾ ਗਿਆ ਹੈ। ਫੁੱਟਬਾਲ ਦੇ ਵਿਸ਼ਵ ਦੇ ਅਦਾਰੇ ਨੇ ਜਾਰੀ ਬਿਆਨ ’ਚ ਕਿਹਾ ਕਿ ਉਸ ਦੀ ਅਨੁਸ਼ਾਸਨੀ ਕਮੇਟੀ ਨੂੰ ਪੈਰਾਗਵੇ ਦੇ ਫੁੱਟਬਾਲ ਅਧਿਕਾਰੀ 61 ਸਾਲਾ ਨਾਪਾਊਟ ਖਿਲਾਫ ਸਾਲ 2012 ਤੋਂ 2015 ਵਿਚਾਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਲੈਣ ਦੇ ਸਬੂਤ ਮਿਲੇ ਹਨ। ਉਨ੍ਹਾਂ ਨੂੰ ਫੁੱਟਬਾਲ ਦੀ ਕਿਸੇ ਵੀ ਗਤੀਵਿਧੀ ’ਚ ਸ਼ਾਮਲ ਹੋਣ ਤੋਂ ਲਾਈਫ ਟਾਈਮ ਬੈਨ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ’ਤੇ 10 ਲੱਖ ਯੂ.ਐੱਸ. ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਫੀਫਾ ਨੇ ਵੀਰਵਾਰ ਨੂੰ ਕਿਹਾ, ‘‘ਨਾਪਾਊਟ ਦੇ ਖਿਲਾਫ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਬਾਅਦ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕਈ ਕੰਪਨੀਆਂ ਨੂੰ ਮੀਡੀਆ ਅਤੇ ਮਾਰਕਿਟਿੰਗ ਅਧਿਕਾਰ ਸੌਂਪਣ ਲਈ ਰਿਸ਼ਵਤ ਲਈ ਸੀ।’’ ਨਾਪਾਊਟ ਦੇ ਖਿਲਾਫ ਇਹ ਫੈਸਲਾ ਬਰੁਕਲਿਨ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਦੇ 2 ਸਾਲ ਬਾਅਦ ਆਇਆ ਹੈ। ਪੈਰਾਗਵੇ ਦੇ ਸਾਬਕਾ ਅਧਿਕਾਰੀ ਫੁੱਟਬਾਲ ਸੰਘ ਕਾਨਮੀਬਾਲ ਦੇ ਅਗਸਤ 2014 ਤਕ ਪ੍ਰਧਾਨ ਰਹੇ ਸਨ ਜਦਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਦਸੰਬਰ 2015 ’ਚ ਉਨ੍ਹਾਂ ਨੂੰ ਗਿ੍ਰਫਥਾਰ ਕੀਤਾ ਗਿਆ ਹੈ। ਅਗਸਤ 2018 ’ਚ ਉਨ੍ਹਾਂ ਨੂੰ 9 ਸਾਲਾਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਸੀ।


Tarsem Singh

Content Editor

Related News