ਸਪੇਨ ਦੇ ਪ੍ਰਧਾਨ ਮੰਤਰੀ ਨੂੰ ਲਿਜਾ ਰਹੇ ਜਹਾਜ਼ ''ਚ ਆਈ ਤਕਨੀਕੀ ਖ਼ਰਾਬੀ, ਪਰਤਿਆ ਵਾਪਸ
Thursday, Mar 28, 2024 - 02:00 PM (IST)
ਮੈਡ੍ਰਿਡ (ਵਾਰਤਾ)- ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੂੰ ਲੈ ਕੇ ਰਾਜਧਾਨੀ ਮੈਡ੍ਰਿਡ ਤੋਂ ਦੇਸ਼ ਦੇ ਦੱਖਣ-ਪੱਛਮੀ ਖੇਤਰ ਲਈ ਉਡਾਣ ਭਰਨ ਵਾਲੇ ਜਹਾਜ਼ ਨੂੰ ਕੁਝ ਤਕਨੀਕੀ ਖ਼ਰਾਬੀ ਤੋਂ ਬਾਅਦ ਵਾਪਸ ਪਰਤਣਾ ਪਿਆ। ਨਿਊਜ਼ ਏਜੰਸੀ ਯੂਰੋਪਾ ਨੇ ਸਪੇਨ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਬੁੱਧਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਂਚੇਜ਼ ਈਸਟਰ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਲਈ ਫਾਲਕਨ ਜਹਾਜ਼ ਵਿੱਚ ਡੇਨਾਨਾ ਨੈਸ਼ਨਲ ਪਾਰਕ ਲਈ ਰਵਾਨਾ ਹੋਏ ਸਨ। ਸਰਕਾਰੀ ਸੂਤਰਾਂ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਰਸਤੇ ਵਿੱਚ ਜਹਾਜ਼ ਵਿੱਚ ਕੁਝ ਤਕਨੀਕੀ ਖ਼ਰਾਬੀ ਮਹਿਸੂਸ ਹੋਈ, ਜਿਸ ਤੋਂ ਬਾਅਦ ਜਹਾਜ਼ ਕਮਿਊਨਿਟੀ ਆਫ਼ ਮੈਡਰਿਡ ਵਿੱਚ ਟੋਰੇਜੋਨ ਹਵਾਈ ਅੱਡੇ 'ਤੇ ਉਤਰਿਆ। ਇੱਥੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਅਗਲੀ ਯਾਤਰਾ 'ਤੇ ਲਿਜਾਣ ਲਈ ਜਹਾਜ਼ ਪਹਿਲਾਂ ਹੀ ਤਿਆਰ ਖੜ੍ਹਾ ਸੀ।
ਇਹ ਵੀ ਪੜ੍ਹੋ: ਬਾਲਟੀਮੋਰ ਪੁਲ ਹਾਦਸਾ, ਜਹਾਜ਼ ਦੇ ਭਾਰਤੀ ਅਮਲੇ ਦੀ ਸਿਆਣਪ ਤੋਂ ਪ੍ਰਭਾਵਿਤ ਹੋਏ ਬਾਈਡੇਨ, ਕੀਤੀ ਤਾਰੀਫ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।