ਜੋਨਟੀ ਰੋਡ੍ਰਸ ਦੀ ਬੇਟੀ ਨੇ ਧੋਨੀ ਨੂੰ ਦਿੱਤੇ ਅਫਰੀਕਾ ''ਚ ਖੇਡਣ ਦੇ ਟਿਪਸ

Thursday, Jan 25, 2018 - 05:47 PM (IST)

ਜੋਨਟੀ ਰੋਡ੍ਰਸ ਦੀ ਬੇਟੀ ਨੇ ਧੋਨੀ ਨੂੰ ਦਿੱਤੇ ਅਫਰੀਕਾ ''ਚ ਖੇਡਣ ਦੇ ਟਿਪਸ

ਨਵੀਂ ਦਿੱਲੀ— ਭਾਰਤ ਅਤੇ ਦੱਖਣੀ ਅਫਰੀਕਾ ਦੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖਤਮ ਹੋਣ ਵਾਲੀ ਹੈ। 6 ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਵਨ ਡੇ ਟੀਮ ਰਵਾਨਾ ਹੋ ਚੁੱਕੀ ਹੈ। ਭਾਰਤੀ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਨਾਲ ਭਾਰਤੀ ਟੀਮ ਕੱਲ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਧੋਨੀ ਐਂਡ ਕੰਪਨੀ ਨਾਲ ਇਕ ਖਾਸ ਮਹਿਮਾਨ ਵੀ ਹੈ। ਇਸ ਦੌਰਾਨ ਧੋਨੀ ਦੇ ਨਾਲ ਜੋਨਟੀ ਰੋਡ੍ਰਸ ਅਤੇ ਉਸ ਦਾ ਪਰਿਵਾਰ ਵੀ ਸੀ।


ਧੋਨੀ ਨੇ ਫਲਾਈਟ 'ਚ ਜੋਨਟੀ ਰੋਡ੍ਰਸ ਦੇ ਬੱਚਿਆਂ ਨਾਲ ਤਸਵੀਰ ਖਿਚਵਾਈ। ਤਸਵੀਰ 'ਚ ਭਾਰਤੀ ਟੀਮ ਅਤੇ ਨਾਥਨ ਜਾਨ ਨੂੰ ਚੁੱਕਿਆ ਹੋਇਆ ਹੈ। ਰੋਡ੍ਰਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਧੋਨੀ ਦੇ ਨਾਲ ਆਪਣੀ ਬੇਟੀ ਅਤੇ ਬੇਟੇ ਨਾਥਨ ਜਾਨ ਦੀ ਤਸਵੀਰ ਪੋਸਟ ਕਰ ਕੇ ਲਿਖਿਆ ਕਿ ਦੋ ਮਹੀਨੇ ਦੇ ਵਧੀਆ ਸਮੇਂ ਨਾਲ ਬਿਤਾਉਣ ਤੋਂ ਬਾਅਦ ਜਦੋਂ ਪਰਿਵਾਰ ਦੂਰ ਜਾਂਦਾ ਹੈ ਤਾਂ ਹਮੇਸ਼ਾ ਚਿੰਤਾ ਹੁੰਦੀ ਹੈ ਪਰ ਮੈਨੂੰ ਡਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਉਹ ਬਿਲਕੁੱਲ ਸਹੀ ਹੱਥਾਂ 'ਚ ਹੈ। ਨਾਥ ਜਾਨ ਮਹਿੰਦਰ ਸਿੰਘ ਧੋਨੀ ਨੂੰ ਦੱਖਣੀ ਅਫਰੀਕਾ 'ਚ ਖੇਡਣ ਦੇ ਟਿਪਸ ਦੇ ਰਿਹਾ ਹੈ। ਧੋਨੀ ਨੇ ਉਸ ਨੂੰ ਕਿਹਾ ਕਿ ਮੈਨੂੰ ਪਤਾ ਹੈ। ਧੰਨਵਾਦ ਮਾਹੀ।
ਜੋਨਟੀ ਰੋਡ੍ਰਸ ਪਿਛਲੇ ਦੋ ਮਹੀਨੇ ਤੋਂ ਭਾਰਤ ਯਾਤਰਾ 'ਤੇ ਸੀ, ਉਸ ਨੇ ਆਪਣੇ ਪਰਿਵਾਰ ਦੇ ਨਾਲ ਰਾਜਸਥਾਨ, ਪੰਜਾਬ, ਉਤਰਾਖੰਡ ਅਤੇ ਗੁਜਰਾਤ ਘੁੰਮਿਆ ਅਤੇ ਹੁਣ ਉਹ ਦੱਖਣੀ ਅਫਰੀਕਾ ਵਾਪਸ ਜਾ ਰਿਹਾ ਹੈ। ਉੱਥੇ ਹੀ ਧੋਨੀ ਨਾਲ ਬਾਕੀ ਖਿਡਾਰੀ ਵੀ ਦੱਖਣੀ ਅਫਰੀਕਾ 'ਚ ਵਿਰਾਟ ਕੋਹਲੀ ਅਤੇ ਬਾਕੀ ਖਿਡਾਰੀਆਂ ਨਾਲ ਜੁੜਨਗੇ। ਸੀਰੀਜ਼ ਦਾ ਪਹਿਲਾਂ ਮੈਚ ਇਕ ਫਰਵਰੀ ਨੂੰ ਹੋਵੇਗਾ।


Related News