ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ''ਚ ਇੰਗਲੈਂਡ ਦੇ ਜੋਫਰਾ ਆਰਚਰ ਦਾ ਖੇਡਣਾ ਸ਼ੱਕੀ
Thursday, Jan 02, 2020 - 02:06 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਕੂਹਣੀ 'ਚ ਸੋਜ ਕਾਰਨ ਦੱਖਣੀ ਅਫਰੀਕਾ ਖਿਲਾਫ ਤਿੰਨ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ 'ਚ ਖੇਡਣਾ ਸ਼ੱਕੀ ਨਜ਼ਰ ਆ ਰਿਹਾ ਹੈ। ਆਰਚਰ ਨੇ ਪਹਿਲੇ ਟੈਸਟ 'ਚ 6 ਵਿਕਟਾਂ ਲਈਆਂ ਸਨ।
ਉਹ ਬੁੱਧਵਾਰ ਨੂੰ ਇੰਗਲੈਂਡ ਦੇ ਅਭਿਆਸ ਸੈਸ਼ਨ 'ਚ ਕੂਹਣੀ ਦੇ ਸੱਟ ਕਾਰਨ ਸਿਰਫ 6 ਗੇਂਦਾਂ ਹੀ ਕਰਾ ਸਕੇ ਸਨ ਜਿਸ ਨਾਲ ਇਹ ਖਦਸ਼ਾ ਜਤਾਇਆ ਗਿਆ ਹੈ ਕਿ ਉਹ ਕੇਪ ਟਾਊਨ ਟੈਸਟ ਲਈ ਸਮੇਂ 'ਤੇ ਫਿੱਟ ਨਹੀਂ ਸਕਣਗੇ। ਦੂਜੇ ਟੈਸਟ ਦੀ ਪਿੱਚ 'ਤੇ ਘਾਹ ਨਹੀਂ ਦਿਖਾਈ ਦੇ ਰਹੀ ਹੈ ਜਿਸ ਦੇ ਚਲਦੇ ਇੰਗਲੈਂਡ ਟੀਮ 'ਚ ਸਪਿਨਰ ਨੂੰ ਲਿਆਉਣ ਦੇ ਵਿਚਾਰ ਕਰ ਸਕਦੇ ਹਨ। ਇੰਗਲੈਂਡ ਨੇ ਪਹਿਲਾ ਟੈਸਟ 107 ਦੌੜਾਂ ਨਾਲ ਗੁਆਇਆ ਸੀ।