ਜੇਠੂਵਾਲ ਦਾ 19ਵਾਂ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

04/18/2018 1:58:15 AM

ਕੱਥੂਨੰਗਲ/ਵੇਰਕਾ (ਕੰਬੋ)- ਸ਼ਹੀਦ ਹਰਪਾਲ ਸਿੰਘ ਸਪੋਰਟਸ ਕਲੱਬ ਜੇਠੂਵਾਲ ਵੱਲੋਂ ਗੁਰਦੁਆਰਾ ਸ਼ਹੀਦਾਂ ਦੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਾਰਗਿਲ ਸ਼ਹੀਦ ਹਰਪਾਲ ਸਿੰਘ ਦੀ ਯਾਦ 'ਚ 19ਵਾਂ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਸਰਕਾਰੀ ਸੀਨੀ. ਸੈਕੰ. ਸਕੂਲ ਜੇਠੂਵਾਲ ਦੀ ਗਰਾਊਂਡ 'ਚ ਕਰਵਾਇਆ ਗਿਆ। ਸ਼ਹੀਦ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਟੂਰਨਾਮੈਂਟ ਦਾ ਉਦਘਾਟਨ ਸ਼ਹੀਦ ਹਰਪਾਲ ਸਿੰਘ ਦੀ ਪਤਨੀ ਬੀਬੀ ਦਵਿੰਦਰ ਕੌਰ ਜੇਠੂਵਾਲ ਤੇ ਕਲੱਬ ਪ੍ਰਧਾਨ ਗੱਜਣ ਸਿੰਘ ਸਪੇਨ ਨੇ ਕੀਤਾ।
ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ, ਜਿਨ੍ਹਾਂ ਨੇ ਖਿਡਾਰੀਆਂ ਨਾਲ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਾਣ-ਪਛਾਣ ਕੀਤੀ। ਟੂਰਨਾਮੈਂਟ ਵਿਚ 4 ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿਚ ਅਟਾਰੀ ਤੇ ਜੇਠੂਵਾਲ ਦੀਆਂ ਟੀਮਾਂ ਦਾ ਸ਼ੋਅ ਮੈਚ ਕਰਵਾਇਆ ਗਿਆ, ਜਿਸ ਵਿਚ ਅਟਾਰੀ ਦੀ ਟੀਮ ਜੇਤੂ ਰਹੀ ਤੇ ਇਸ ਤੋਂ ਇਲਾਵਾ ਮੁੱਖ ਕਬੱਡੀ ਦਾ ਮੁਕਾਬਲਾ ਕਾਰਗਿਲ ਸ਼ਹੀਦ ਹਰਪਾਲ ਸਿੰਘ ਸਪੋਰਟਸ ਕਲੱਬ ਜੇਠੂਵਾਲ ਤੇ ਬਾਬਾ ਬੀਰ ਸਿੰਘ ਕਲੱਬ ਟਾਹਲੀ ਸਾਹਿਬ ਦਰਮਿਆਨ ਹੋਇਆ, ਜਿਸ ਵਿਚ ਜੇਠੂਵਾਲ ਦੀ ਟੀਮ ਨੇ ਰੌਚਕ ਮੁਕਾਬਲੇ 'ਚ ਜਿੱਤ ਪ੍ਰਾਪਤ ਕੀਤੀ।
ਇਨਾਮ ਵੰਡ ਸਮਾਰੋਹ 'ਚ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਕਲੱਬ ਦੇ ਪ੍ਰਧਾਨ ਗੱਜਣ ਸਿੰਘ, ਸ਼ਹੀਦ ਹਰਪਾਲ ਸਿੰਘ ਦੀ ਪਤਨੀ ਦਵਿੰਦਰ ਕੌਰ ਤੇ ਸੁਖਬੀਰ ਸਿੰਘ ਸੋਖਲ ਨੇ ਮੋਹਤਬਰਾਂ ਦੀ ਹਾਜ਼ਰੀ ਵਿਚ ਜੇਤੂ ਟੀਮ ਨੂੰ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਾਮਨਿਤ ਕੀਤਾ। ਕਲੱਬ ਦੇ ਪ੍ਰਧਾਨ ਗੱਜਣ ਸਿੰਘ ਜੇਠੂਵਾਲ ਅਤੇ ਸਮੂਹ ਮੈਂਬਰਾਂ ਵੱਲੋਂ ਸ਼ਹੀਦ ਦੀ ਪਤਨੀ ਦਵਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਲਵਿੰਦਰ ਸਿੰਘ ਸੋਖਲ, ਗੁਰਪ੍ਰੀਤ ਸਿੰਘ ਪੰਚ, ਦਰਸ਼ਨ ਸਿੰਘ ਧੰਜਲ, ਕੁਲਵੰਤ ਸਿੰਘ ਕਮੇਟੀ ਮੈਂਬਰ, ਗੁਰਦੀਪ ਸਿੰਘ ਮੈਂਬਰ, ਮਨਜੀਤ ਸਿੰਘ ਪੰਨੂ, ਢਾਡੀ ਨਿਰਮਲ ਸਿੰਘ ਜੇਠੂਵਾਲ, ਗੁਰਮੁੱਖ ਸਿੰਘ ਔਲਖ, ਬਲਦੇਵ ਸਿੰਘ ਔਲਖ, ਮਿਲਖਾ ਸਿੰਘ ਔਲਖ, ਕੁਲਦੀਪ ਸਿੰਘ ਨੰਬਰਦਾਰ, ਡਾ. ਬਲਦੇਵ ਰਾਜ, ਹਰਬੰਸ ਸਿੰਘ, ਪਲਵਿੰਦਰ ਸਿੰਘ ਲੁੱਧੜ, ਟਹਿਲ ਸਿੰਘ, ਮੰਗਲ ਸਿੰਘ ਦਰਜੀ, ਸੰਤੋਖ ਸਿੰਘ ਸੋਖੀ, ਸੁਖਰਾਮ ਸਿੰਘ ਨੰਬਰਦਾਰ, ਅਮਨ ਸੋਖਲ, ਸਿਮਰਨ ਸੋਖਲ, ਬਾਬਾ ਸਵਿੰਦਰ ਸਿੰਘ ਸ਼ਿੰਦੂ, ਬਾਬਾ ਬੱਗਾ ਸਿੰਘ, ਬਾਬਾ ਬੀਰ ਸਿੰਘ, ਬਾਬਾ ਛੱਬਾ ਸਿੰਘ, ਰਤਨ ਸਿੰਘ, ਗੁਰਮੀਤ ਗੀਤਾ, ਸੰਤੋਖ ਸਿੰਘ ਗੱਡੂ, ਜਸਵੰਤ ਸਿੰਘ ਬੁੱਟਰ, ਗੁਰਮੁੱਖ ਸਿੰਘ ਬੁੱਟਰ, ਬਾਬਾ ਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰਤਾਪ ਸਿੰਘ ਬੁੱਟਰ, ਗੁਰਮੇਜ ਸਿੰਘ ਮੋਟਰਾਂ ਵਾਲਾ, ਸੋਨੂੰ ਧੰਜਲ, ਕੋਚ ਦੌਲਤ ਸਿੰਘ, ਐਮੀ ਔਲਖ, ਖਿਡਾਰੀ ਭਜਨਾ, ਹੈਪੀ ਸੈਣੀ, ਗਿੰਦਾ, ਦਾਰਾ ਰਾਜਾ ਔਲਖ, ਕਸ਼ਮੀਰ ਸਿੰਘ ਫੌਜੀ, ਪਲਵਿੰਦਰ ਸਿੰਘ ਫੌਜੀ ਤੇ ਪੂਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।


Related News