ਜੇਰੇਮੀ ਨੇ ਰਾਸ਼ਟਰੀ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

Tuesday, Feb 04, 2020 - 11:25 AM (IST)

ਜੇਰੇਮੀ ਨੇ ਰਾਸ਼ਟਰੀ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ— ਯੂਥ ਓਲੰਪਿਕ ਚੈਂਪੀਅਨ ਜੇਰੇਮੀ ਲਾਲਰਿਨਨੁੰਗਾ ਨੇ ਕਲੀਨ ਐਂਡ ਜਰਕ 'ਚ ਰਾਸ਼ਟਰੀ ਰਿਕਾਰਡ ਦੇ ਨਾਲ ਸੋਮਵਾਰ ਨੂੰ ਇੱਥੇ 72ਵੀਂ ਪੁਰਸ਼ ਤੇ 35ਵੀਂ ਮਹਿਲਾ ਸੀਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਪੁਰਸ਼ 67 ਕਿਲੋਗ੍ਰਾਮ ਵਰਗ ਦਾ ਖਿਤਾਬ ਜਿੱਤਿਆ। ਜੇਰੇਮੀ ਨੇ ਸਨੈਚ ਵਿਚ 2 ਅਸਫਲ ਕੋਸ਼ਿਸ਼ਾਂ ਤੋਂ ਬਾਅਦ 132 ਕਿ. ਗ੍ਰਾ. ਭਾਰ ਚੁੱਕਿਆ ਪਰ ਕਲੀਨ ਐਂਡ ਜਰਕ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 167 ਕਿ. ਗ੍ਰਾ. ਭਾਰ ਨਾਲ ਕੁਲ 299 ਕਿ. ਗ੍ਰਾ. ਭਾਰ ਵਰਗ ਦੇ ਨਾਲ ਸੋਨ ਤਮਗੇ ਦਾ ਖਿਤਾਬ ਜਿੱਤ ਲਿਆ।  ਇਹ ਕੋਸ਼ਿਸ਼ ਹਾਲਾਂਕਿ 306 ਕਿ.ਗ੍ਰਾ. ਦੇ ਉਨ੍ਹਾਂ ਦੇ ਨਿਜੀ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਤੋਂ ਕਾਫ਼ੀ ਘੱਟ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਦਸੰਬਰ 'ਚ ਕਤਰ ਅੰਤਰਰਾਸ਼ਟਰੀ ਕੱਪ ਦੇ ਦੌਰਾਨ ਬਣਾਇਆ ਸੀ।


Related News