ਜੇਰੇਮੀ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ 10ਵੇਂ ਸਥਾਨ 'ਤੇ ਰਹੇ

09/20/2019 4:36:34 PM

ਸਪੋਰਟਸ ਡੈਸਕ— ਨੌਜਵਾਨ ਓਲੰਪਿਕ ਦੇ ਸੋਨ ਤਮਗਾ ਜੇਤੂ ਜੇਰੇਮੀ ਲਾਲਰਿਨੁਗਾ ਨੂੰ ਤਿੰਨ ਅਸਫਲ ਕੋਸ਼ਿਸ਼ ਦਾ ਖਾਮਿਆਜਾ ਭੁਗਤਣਾ ਪਿਆ ਜਿਸ ਦੇ ਨਾਲ ਇਹ ਭਾਰਤੀ ਇੱਥੇ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਆਸਾਨ ਗਰੁਪ ਬੀ ਮੁਕਾਬਲੇ 'ਚ 10ਵੇਂ ਸਥਾਨ 'ਤੇ ਰਿਹਾ। ਜੇਰੇਮੀ ਨੇ ਪੁਰਸ਼ 67 ਕਿ. ਗ੍ਰਾ ਗਰੁਪ ਬੀ ਮੁਕਾਬਲੇ 'ਚ 296 ਕਿ. ਗ੍ਰਾ (136 ਕਿ. ਗ੍ਰਾ ਅਤੇ 163 ਕਿ. ਗ੍ਰਾ) ਦਾ ਭਾਰ ਚੁੱਕਿਆ। 16 ਸਾਲ ਦੇ ਇਸ ਵੇਟਲਿਫਟਰ ਨੇ ਸਨੈਚ 'ਚ 132 ਕਿ. ਗ੍ਰਾ. ਦਾ ਭਾਰ ਚੁੱਕਿਆ। ਦੂੱਜੀ ਕੋਸ਼ਿਸ਼ 'ਚ ਉਹ ਆਪਣੇ ਸਰੀਰ ਦੇ ਭਾਰ ਤੋਂ ਦੁੱਗਣਾ ਭਾਰ 136 ਕਿ. ਗ੍ਰਾ ਚੁੱਕਣ 'ਚ ਕਾਮਯਾਬ ਰਹੇ। ਪਰ ਆਪਣੇ ਆਖਰੀ ਕੋਸ਼ਿਸ਼ 'ਚ ਉਹ 139 ਕਿ. ਗ੍ਰਾ ਦਾ ਭਾਰ ਨਹੀਂ ਚੁੱਕ ਸਕੇ। ਜੇਕਰ ਉਹ ਅਜਿਹਾ ਕਰ ਲੈਂਦੇ ਤਾਂ ਇਹ ਉਨ੍ਹਾਂ ਦਾ ਨਿੱਜੀ ਸਭ ਤੋਂ ਬਿਹਤਰੀਨ ਅਤੇ ਨਵਾਂ ਵਰਲਡ ਰਿਕਾਰਡ ਹੁੰਦਾ। ਕਲੀਨ ਅਤੇ ਜਰਕ 'ਚ ਮਿਜ਼ੋਰਮ ਦਾ ਇਹ ਵੇਟਲਿਫਟਰ ਪਹਿਲੀ ਕੋਸ਼ਿਸ਼ 'ਚ 160 ਕਿ. ਗ੍ਰਾ ਦਾ ਭਾਰ ਚੁੱਕ ਸਕਿਆ ਅਤੇ ਦੂਜੀ ਕੋਸ਼ਿਸ਼ 'ਚ 165 ਕਿ. ਗ੍ਰਾ. ਅਤੇ ਪਰ ਤੀਜੀ 167 ਕਿ. ਗ੍ਰਾ ਦੀ ਕੋਸ਼ਿਸ਼ 'ਚ ਅਸਫਲ ਰਿਹਾ ।PunjabKesari
ਚੀਨ ਦੇ ਫੇਂਗ ਲੁਡੋਂਗ (333 ਕਿ.ਗ੍ਰਾ) ਨੇ ਟਾਪ ਸਥਾਨ ਹਾਸਲ ਕੀਤਾ ਜਦ ਕਿ ਮੈਕਸਿਕੋ ਦੇ ਜੋਨਾਥਨ ਐਟੋਨੀਓ ਮੁਨੋਜ ਮਾਰਟਿਨੇਜ ਦੂਜੇ ਅਤੇ ਇੰਡੋਨੇਸ਼ੀਆ ਦੇ ਡੈਨੀ ਤੀਜੇ ਸਥਾਨ 'ਤੇ ਰਹੇ। ਵੀਰਵਾਰ ਨੂੰ ਸਾਬਕਾ ਚੈਂਪੀਅਨ ਮੀਰਾਬਾਈ ਚਾਨੂ ਪੋਡੀਅਮ ਸਥਾਨ ਤੋਂ ਖੁੰਝ ਗਈ ਸੀ ਅਤੇ ਔਰਤਾਂ ਦੀ 49 ਕਿ.ਗ੍ਰਾ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੀ ਸੀ।


Related News