ਵਿੰਬਲਡਨ : ਯੇਲੇਨਾ ਓਸਤਾਪੇਂਕੋ ਅਤੇ ਐਂਜਲਿਕ ਕਰਬਰ ਭਿੜਨਗੀਆਂ ਸੈਮੀਫਾਈਨਲ ''ਚ
Wednesday, Jul 11, 2018 - 09:50 AM (IST)

ਨਵੀਂ ਦਿੱਲੀ (ਬਿਊਰੋ)— ਯੇਲੇਨਾ ਓਸਤਾਪੇਂਕੋ ਮੰਗਲਵਾਰ ਨੂੰ ਵਿੰਬਲਡਨ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਲਾਤਵੀਆ ਦੀ ਪਹਿਲੀ ਖਿਡਾਰਨ ਬਣੀ ਜਿੱਥੇ ਉਸ ਦਾ ਸਾਹਮਣਾ ਜਰਮਨੀ ਦੀ ਤਜਰਬੇਕਾਰ ਐਂਜਲਿਕ ਕਰਬਰ ਨਾਲ ਹੋਵੇਗਾ। ਚਾਰ ਸਾਲ ਪਹਿਲਾਂ ਜੂਨੀਅਰ ਵਿੰਬਲਡਨ ਦਾ ਖਿਤਾਬ ਜਿੱਤਣ ਵਾਲੀ ਓਸਤਾਪੇਂਕੋ ਨੇ ਸਲੋਵਾਕੀਆ ਦੀ ਡੋਮੀਨਿਕਾ ਸਿਬੁਲਕੋਵਾ ਨੂੰ ਸਿੱਟੇ ਸੈਟ 'ਚ 7-5, 6-4 ਨਾਲ ਹਰਾਇਆ।
ਸਾਬਕਾ ਫਰੈਂਚ ਓਪਨ ਚੈਂਪੀਅਨ ਓਸਤਾਪੇਂਕੋ ਨੇ ਆਪਣੇ ਪਹਿਲੇ ਪੰਜ ਮੈਚਾਂ 'ਚ ਸੈੱਟ ਨਹੀਂ ਗੁਆਏ ਸਨ। ਉਨ੍ਹਾਂ ਨੂੰ ਵਿਸ਼ਵ 'ਚ 33ਵੇਂ ਨੰਬਰ ਦੇ ਸਿਬੁਲਕੋਵਾ ਦੇ ਖਿਲਾਫ ਸ਼ੁਰੂ 'ਚ ਜੂਝਣਾ ਪਿਆ ਪਰ ਛੇਤੀ ਹੀ ਉਨ੍ਹਾਂ ਨੇ ਲੈਅ ਹਾਸਲ ਕਰ ਲਈ। ਕਰਬਰ ਨੇ ਇਕ ਹੋਰ ਕੁਆਰਟਰ ਫਾਈਨਲ 'ਚ ਰੂਸ ਦੀ 14ਵਾਂ ਦਰਜਾ ਪ੍ਰਾਪਤ ਡਾਰੀਆ ਕਾਸਟਾਕਿਨਾ ਨੂੰ 6-3, 7-5 ਨਾਲ ਹਰਾਇਆ। ਕਰਬਰ ਤੀਜੀ ਵਾਰ ਵਿੰਬਲਡਨ ਦੇ ਸੈਮੀਫਾਈਨਲ 'ਚ ਪਹੁੰਚੀ ਹੈ।