ਜੀਵਾ ਵੀ ਪਾਪਾ ਮਹਿੰਦਰ ਸਿੰਘ ਧੋਨੀ ਦੇ ਨਕਸ਼ੇ ਕਦਮਾਂ ''ਤੇ (Video)

Wednesday, May 06, 2020 - 11:15 AM (IST)

ਜੀਵਾ ਵੀ ਪਾਪਾ ਮਹਿੰਦਰ ਸਿੰਘ ਧੋਨੀ ਦੇ ਨਕਸ਼ੇ ਕਦਮਾਂ ''ਤੇ (Video)

ਨਵੀਂ ਦਿੱਲੀ : ਖਤਰਨਾਕ ਕੋਰੋਨਾ ਵਾਇਰਸ ਤੋਂ ਬਚਾਅ ਦੇ ਤੌਰ 'ਤੇ ਪੂਰੇ ਭਾਰਤ ਵਿਚ ਲਾਕਡਾਊਨ ਚੱਲ ਰਿਹਾ ਹੈ ਤੇ ਅਜਿਹੇ ਵਿਚ ਕ੍ਰਿਕਟ ਜਗਤ ਦੀਆਂ ਧਾਕੜ ਹਸਤੀਆਂ ਆਪਣੇ-ਆਪਣੇ ਘਰ 'ਚ ਸਮਾਂ ਬਿਤਾ ਰਹੇ ਹਨ। ਟੀਮ ਇੰਡੀਆ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਰਾਂਚੀ ਵਿਚ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਿਹਾ ਹੈ। ਇਸ ਵਿਚਾਲੇ ਬੇਟੀ ਜੀਵਾ ਵੀ ਆਪਣੇ ਪਾਪਾ ਧੋਨੀ ਦੀ ਤਰ੍ਹਾਂ ਡਾਗਸ ਨਾਲ ਖੇਡ ਰਹੀ ਹੈ ਤੇ ਉਸ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸਾਕਸ਼ੀ ਨੇ ਸ਼ੇਅਰ ਕੀਤੀ ਹੈ। 

ਸਾਕਸ਼ੀ ਨੇ ਬੇਟੀ ਜੀਵਾ ਦੀ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਆਪਣੇ ਪਾਪਾ ਧੋਨੀ ਦੀ ਤਰ੍ਹਾਂ ਪੈਂਟ ਡਾਗਸ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਜੀਵਾ ਵੀ ਆਪਣੇ ਪਾਪਾ ਦੀ ਤਰ੍ਹਾਂ ਡਾਗ ਨੂੰ ਇਸ਼ਾਰਾ ਕਰਦੀ ਹੈ ਤੇ ਫਿਰ ਗੇਂਦ ਉਛਾਲਦੀ ਹੈ, ਜਿਸ ਨੂੰ ਡਾਗ ਮੂੰਹ ਵਿਚ ਫੜ ਲੈਂਦਾ ਹੈ। ਜੀਵਾ ਧੋਨੀ ਨੇ ਰਾਂਚੀ ਦੇ ਫਾਰਮ ਹਾਊਸ ਵਿਚ ਆਪਣੇ ਪੈੱਟ ਡਾਗ ਨੂੰ ਇਸ਼ਾਰਾ ਕੀਤਾ ਤੇ ਉਸ ਨੇ ਵੀ ਗੱਲ ਸਮਝ ਲਈ। ਜਿਵੇਂ ਹੀ ਜੀਵਾ ਨੇ ਗੇਂਦ ਉਛਾਲੀ, ਇਸੇ ਹੀ ਤਰ੍ਹਾਂ ਡਾਗ ਨੇ ਉਸ ਨੂੰ ਮੂੰਹ ਵਿਚ ਫੜ ਲਿਆ।


author

Ranjit

Content Editor

Related News