Bathinda: ਨਸ਼ਿਆਂ ਦੇ ਮਾਮਲੇ ''ਚ ਅਣਗਹਿਲੀ ਵਰਤਣ ''ਤੇ ਥਾਣਾ ਸੰਗਤ ਦੇ SHO ਦਲਜੀਤ ਸਿੰਘ ਸਸਪੈਂਡ

Sunday, Dec 28, 2025 - 08:29 AM (IST)

Bathinda: ਨਸ਼ਿਆਂ ਦੇ ਮਾਮਲੇ ''ਚ ਅਣਗਹਿਲੀ ਵਰਤਣ ''ਤੇ ਥਾਣਾ ਸੰਗਤ ਦੇ SHO ਦਲਜੀਤ ਸਿੰਘ ਸਸਪੈਂਡ

ਬਠਿੰਡਾ : ਨਸ਼ਿਆਂ ਦੇ ਮਾਮਲੇ ਵਿੱਚ ਅਣਗਹਿਲੀ ਵਰਤਣ ਅਤੇ ਚੰਗੀ ਕਾਰਗੁਜ਼ਾਰੀ ਨਾ ਹੋਣ ਕਾਰਨ ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦੇ ਐੱਸਐੱਚਓ ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸੰਗਤ ਪੰਜਾਬ ਅਤੇ ਹਰਿਆਣਾ ਦੀ ਹੱਦ 'ਤੇ ਹੈ। 

ਪੜ੍ਹੋ ਇਹ ਵੀ - ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, SSP ਲਖਬੀਰ ਸਿੰਘ ਨੂੰ ਕੀਤਾ ਮੁਅੱਤਲ

ਦੱਸ ਦੇਈਏ ਕਿ ਅਕਸਰ ਹੀ ਹਰਿਆਣਾ ਜਾਂ ਰਾਜਸਥਾਨ ਤੋਂ ਪੰਜਾਬ ਦੇ ਜ਼ਿਲਾ ਬਠਿੰਡਾ ਵਿੱਚ ਦਾਖਲ ਹੋਣ ਵਾਲੇ ਨਸ਼ਾ ਤਸਕਰਾਂ ਨੂੰ ਥਾਣਾ ਸੰਗਤ ਦੇ ਏਰੀਆ ਵਿੱਚੋਂ ਲੰਘਣਾ ਪੈਂਦਾ ਸੀ। ਇਲਾਕੇ ਵਿੱਚ ਆਉਣ ਵਾਲੇ ਕਈ ਨਸ਼ਾ ਤਸਕਰਾਂ ਖ਼ਿਲਾਫ਼ ਨਸ਼ੇ 'ਤੇ ਸਖ਼ਤ ਕਾਰਵਾਈ ਨਾ ਕਰਨ ਕਾਰਨ ਥਾਣਾ ਸੰਗਤ ਦੇ ਐਸਐਚਓ ਦਲਜੀਤ ਸਿੰਘ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ। ਦੂਜੇ ਪਾਸੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਐੱਸਐੱਚਓ ਦਲਜੀਤ ਸਿੰਘ ਖਿਲਾਫ ਵਿਭਾਗੀ ਜਾਂਚ ਕਰਨੀ ਸ਼ੁਰੂ ਕਰ ਦਿੱਤਾ ਹੈ। ਉਹ ਐੱਸਪੀ ਰੈਂਕ ਦੇ ਅਧਿਕਾਰੀ ਦਲਜੀਤ ਸਿੰਘ ਦੀ ਅਣਗਹਿਲੀ ਸਬੰਧੀ ਜਾਂਚ ਕਰਨਗੇ।

ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

rajwinder kaur

Content Editor

Related News