ਭਾਰਤੀ ਧਾਕੜ ਗੇਂਦਬਾਜ਼ ਬੁਮਰਾਹ ਨੇ ਬਣਾਇਆ ਇਹ ਸ਼ਰਮਨਾਕ ਤੇ ਅਣਚਾਹਿਆ ਰਿਕਾਰਡ

Saturday, Feb 08, 2020 - 01:49 PM (IST)

ਭਾਰਤੀ ਧਾਕੜ ਗੇਂਦਬਾਜ਼ ਬੁਮਰਾਹ ਨੇ ਬਣਾਇਆ ਇਹ ਸ਼ਰਮਨਾਕ ਤੇ ਅਣਚਾਹਿਆ ਰਿਕਾਰਡ

ਸਪੋਰਟਸ ਡੈਸਕ— ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਆਕਲੈਂਡ 'ਚ ਖੇਡੇ ਜਾ ਰਹੇ ਦੂਜੇ ਵਨ-ਡੇ ਮੈਚ 'ਚ ਭਾਰਤ ਦੇ ਸਾਹਮਣੇ 274 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 50 ਓਵਰ 'ਚ 8 ਵਿਕਟ 'ਤੇ 273 ਦੌੜਾਂ 'ਤੇ ਰੋਕ ਦਿੱਤਾ, ਪਰ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਮੈਚ 'ਚ ਇਕ ਵੀ ਵਿਕਟ ਨਾ ਲੈ ਸਕੇ ਅਤੇ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ।

PunjabKesariਜਸਪ੍ਰੀਤ ਬੁਮਰਾਹ ਨੇ ਇਸ ਮੈਚ 'ਚ ਬਿਨਾ ਕੋਈ ਵਿਕਟ ਲਏ 10 ਓਵਰਾਂ 'ਚ 64 ਦੌੜਾ ਦੇ ਦਿੱਤੀਆਂ। ਇਹ ਲਗਾਤਾਰ ਤੀਜਾ ਵਨ-ਡੇ ਮੈਚ ਹੈ ਜਦੋਂ ਬੁਮਰਾਹ ਨੇ ਕੋਈ ਕੋਈ ਵਿਕਟ ਨਹੀਂ ਲਿਆ ਅਤੇ ਇਹ ਉਨ੍ਹਾਂ ਦੇ ਕਰੀਅਰ 'ਚ ਪਹਿਲੀ ਵਾਰ ਹੋਇਆ ਹੈ।ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਹੈਮਿਲਟਨ 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਮੈਚ 'ਚ 10 ਓਵਰ 'ਚ 53 ਦੌੜਾਂ ਦਿੱਤੀਆਂ ਸਨ, ਪਰ ਕੋਈ ਵਿਕਟ ਨਹੀਂ ਲੈ ਪਾਏ ਸਨ। ਜਸਪ੍ਰੀਤ ਬੁਮਰਾਹ ਨੇ ਅਜੇ ਤਕ 63 ਵਨ-ਡੇ ਮੈਚਾਂ 'ਚ 104 ਵਿਕਟ ਝਟਕਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 50 ਟੀ-20 ਮੈਚ ਖੇਡੇ ਹਨ, ਜਿਸ ਨਾਲ ਉਨ੍ਹਾਂ ਦੇ ਨਾਂ 59 ਵਿਕਟ ਦਰਜ ਹਨ, ਜਦਕਿ 12 ਟੈਸਟ ਮੈਚਾਂ 'ਚ ਬੁਮਰਾਹ ਨੇ 62 ਵਿਕਟ ਝਟਕਾਏ ਹਨ।


author

Tarsem Singh

Content Editor

Related News