ਬੁਮਰਾਹ-ਕੋਹਲੀ ਦੇ ਸਿਕਸ ਪੈਕ ਐਬਸ ਦੇਖ ਯੁਵਰਾਜ ਨੇ ਕੀਤਾ ਇਹ ਮਜ਼ੇਦਾਰ ਕੁਮੈਂਟ

Friday, Aug 23, 2019 - 11:12 AM (IST)

ਬੁਮਰਾਹ-ਕੋਹਲੀ ਦੇ ਸਿਕਸ ਪੈਕ ਐਬਸ ਦੇਖ ਯੁਵਰਾਜ ਨੇ ਕੀਤਾ ਇਹ ਮਜ਼ੇਦਾਰ ਕੁਮੈਂਟ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਐਂਟੀਗੁਆ ਦੇ ਮੈਦਾਨ 'ਤੇ ਵੈਸਟਇੰਡੀਜ਼ ਟੀਮ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਪੂਲ 'ਚ ਮਸਤੀ ਕਰਦੀ ਦਿਸੀ। ਇਸ ਦੌਰਾਨ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇਸ ਤਸਵੀਰ ਨੂੰ ਦੇਖ ਕੇ ਬੁਮਰਾਰ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰ ਦਿੱਤਾ।
PunjabKesari
ਦਰਅਸਲ, ਬੁਮਰਾਹ ਅਤੇ ਕੋਹਲੀ ਇਸ ਤਸਵੀਰ 'ਚ ਟੀ-ਸ਼ਰਟ ਨਹੀਂ ਪਹਿਨੇ ਸਨ, ਅਜਿਹੇ 'ਚ ਉਨ੍ਹਾਂ ਦੇ ਸਿਕਸ ਪੈਕ ਐਬਸ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਹਰ ਕੋਈ ਬੁਮਰਾਹ ਦੀ ਇਸ ਤਸਵੀਰ ਤੋਂ ਹੈਰਾਨ ਸੀ। ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀਆਂ ਅੱਖਾਂ ਤਾਂ ਖੁੱਲ੍ਹੀਆਂ ਰਹਿ ਗਈਆਂ। ਯੁਵੀ ਨੇ ਬੁਮਰਾਹ ਦੀ ਪੋਸਟ 'ਤੇ ਕੁਮੈਂਟ ਕੀਤਾ। ਯੁਵੀ ਲਿਖਦੇ ਹਨ, '' ਓ ਹੋ ਫਿੱਟਨੈੱਸ ਆਈਡਲ।'' ਦਸ ਦਈਏ ਕਿ ਕੋਹਲੀ ਨੂੰ ਟੀਮ ਇੰਡੀਆ ਦਾ ਸਭ ਤੋਂ ਫਿੱਟ ਖਿਡਾਰੀ ਮੰਨਿਆ ਜਾਂਦਾ ਹੈ।
PunjabKesari
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਉਹ ਇਸ ਸਮੇਂ ਵੱਖ-ਵੱਖ ਦੇਸ਼ਾਂ ਦੀ ਟੀ-20 ਲੀਗ 'ਚ ਖੇਡ ਰਹੇ ਹਨ। ਅਜੇ ਹਾਲ ਹੀ 'ਚ ਯੁਵਰਾਜ ਸਿੰਘ ਗਲੋਬਲ ਟੀ-20 ਲੀਗ ਕੈਨੇਡਾ 'ਚ ਖੇਡਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਕਈ ਦੇਸ਼ਾਂ ਦੀ ਲੀਗ 'ਚ ਵੀ ਖੇਡਦੇ ਨਜ਼ਰ ਆਉਣਗੇ।

PunjabKesari


author

Tarsem Singh

Content Editor

Related News