ਜਸਪ੍ਰੀਤ ਬੁਮਰਾਹ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Thursday, May 06, 2021 - 02:05 PM (IST)

ਜਸਪ੍ਰੀਤ ਬੁਮਰਾਹ ਨੇ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਪਤਨੀ ਸੰਜਨਾ ਗਣੇਸ਼ਨ ਨੂੰ ਸੋਸ਼ਲ ਮੀਡੀਆ ’ਤੇ ਖ਼ਾਸ ਅੰਦਾਜ਼ ਵਿਚ ਜਨਮਦਿਨ ਦੀ ਵਧਾਈ ਦਿੱਤੀ ਹੈ। ਬੁਮਰਾਹ ਨੇ ਟਵਿਟਰ ’ਤੇ ਸੰਜਨਾ ਗਣੇਸ਼ਨ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਕ੍ਰਿਕਟਰ ਬੁਮਰਾਹ ਦੀ ਪਤਨੀ ਸੰਜਨਾ ਟੀਵੀ ਐਂਕਰ ਹੈ।

ਇਹ ਵੀ ਪੜ੍ਹੋ : IPL ਮੁਲਤਵੀ ਹੋਣ ਮਗਰੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵਿਰਾਟ ਕੋਹਲੀ ਨੇ ਬਣਾਈ 'ਰਣਨੀਤੀ'

 

ਬੁਮਰਾਹ ਨੇ ਟਵਿਟਰ ’ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਉਸ ਇਨਸਾਨ ਨੂੰ ਜਨਮਦਿਨ ਦੀ ਵਧਾਈ, ਜੋ ਮੇਰਾ ਦਿਲ ਰੋਜ਼ ਚੋਰੀ ਕਰਦੀ ਹੈ। ਤੁਸੀਂ ਮੇਰੇ ਹੋ, ਮੈਂ ਤਹਾਨੂੰ ਪਿਆਰ ਕਰਦਾ ਹਾਂ।’ ਸੋਸ਼ਲ ਮੀਡੀਆ ’ਤੇ ਇਸ ਤਸਵੀਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬੁਰਮਾਹ ਨੇ ਸੰਜਨਾ ਨਾਲ ਇਸੇ ਸਾਲ 15 ਮਾਰਚ ਨੂੰ ਵਿਆਹ ਰਚਾਇਆ ਸੀ। 

ਇਹ ਵੀ ਪੜ੍ਹੋ :  ਅੰਤਰਰਾਸ਼ਟਰੀ ਪਹਿਲਵਾਨ ਦੀ ਕੁੱਟ-ਕੁੱਟ ਕੇ ਹੱਤਿਆ


author

cherry

Content Editor

Related News