Ind vs WI: ਕਪਤਾਨ ਹੋਲਡਰ ਨੇ ਦੱਸੀ ਹਾਰ ਦੀ ਵਜ੍ਹਾ

Tuesday, Oct 30, 2018 - 09:48 AM (IST)

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਖਿਲਾਫ ਚੌਥੇ ਵਨ ਡੇ ਮੈਚ 'ਚ ਉਨ੍ਹਾਂ ਦੇ ਖਿਡਾਰੀ ਆਪਣੀ ਸ਼ਮਤਾ ਨਾਲ ਸਹੀ ਨਿਆਂ ਨਹੀਂ ਕਰ ਪਾਏ ਅਤੇ ਉਮੀਦ ਜਤਾਈ ਕਿ ਨਿਰਣਾਇਕ ਮੁਕਾਬਲੇ 'ਚ ਉਨ੍ਹਾਂ ਦੀ ਟੀਮ ਵਾਪਸੀ ਕਰਨ 'ਚ ਸਫਲ ਰਹੇਗੀ। ਹੋਲਡਰ ਨੇ ਵੈਸਟਇੰਡੀਜ਼ ਦੀ 244 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਕਿਹਾ,'ਅਸੀਂ ਨਿਸ਼ਚਿਤ ਤੌਰ 'ਤੇ ਚੰਗਾ ਖੇਡ ਨਹੀਂ ਦਿਖਾਇਆ। ਅਸੀਂ ਜਿਸ ਤਰ੍ਹਾਂ ਨਾਲ ਸੀਰੀਜ਼ ਦੀ ਸ਼ੁਰੂਆਤ ਕੀਤੀ ਅਤੇ ਅੱਜ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸਨੂੰ ਦੇਖਦੇ ਹੋਏ ਅਸੀਂ ਵਾਸਤਵ 'ਚ ਆਪਣੀਆਂ ਸ਼ਮਤਾਵਾਂ ਨਾਲ ਨਿਆਂ ਨਹੀਂ ਕਰ ਪਾਏ।'

ਉਨ੍ਹਾਂ ਕਿਹਾ, 'ਅਸੀਂ ਢੇਰ ਸਾਰੀਆਂ ਦੌੜਾਂ ਲੁਟਾਈਆਂ, ਵਿਕਟ ਬਹੁਤ ਚੰਗਾ ਸੀ, ਇਹ ਅਜਿਹਾ ਵਿਕਟ ਸੀ ਜਿਸ 'ਤੇ ਇਕ ਵਾਰ ਲੈਅ ਲੈਣ ਤੋਂ ਬਾਅਦ ਤੁਸੀਂ ਵਾਸਤਵ 'ਚ ਵੱਡਾ ਸਕੋਰ ਬਣਾ ਸਕਦੇ ਸੀ, ਬਦਕਿਸਮਤੀ ਨਾਲ ਸਾਡੇ ਕਿਸੇ ਬੱਲੇਬਾਜ਼ ਨੇ ਖੁਦ ਨੂੰ ਲੰਮੀ ਪਾਰੀ ਖੇਡਣ ਦਾ ਮੌਕਾ ਨਹੀਂ ਦਿੱਤਾ।' ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਅੰਬਾਤੀ ਰਾਇਡੂ ਦੇ ਸੈਂਕੜਿਆਂ 'ਚ ਪੰਜ ਵਿਕਟਾਂ 'ਤੇ 377 ਦੌੜਾਂ 'ਤੇ ਵਿਸ਼ਾਲ ਸਕੋਰ ਖੜਾ ਕੀਤਾ ਅਤੇ ਇਸ ਤੋਂ ਬਾਅਦ ਵੈਸਟਇੰਡੀਜ਼ ਨੂੰ 153 ਦੌੜਾਂ 'ਤੇ ਆਊਟ ਕਰ ਦਿੱਤਾ।


Related News