ਜਨਤਾ ਕਰਫਿਊ : ਖਿਡਾਰੀਆਂ ਨੇ ਘਰ ਦੀ ਛੱਤ 'ਤੇ ਜਾ ਕੇ ਵਜਾਈ ਥਾਲੀ ਤੇ ਤਾੜੀ (ਵੀਡੀਓ)

Sunday, Mar 22, 2020 - 07:50 PM (IST)

ਜਨਤਾ ਕਰਫਿਊ : ਖਿਡਾਰੀਆਂ ਨੇ ਘਰ ਦੀ ਛੱਤ 'ਤੇ ਜਾ ਕੇ ਵਜਾਈ ਥਾਲੀ ਤੇ ਤਾੜੀ (ਵੀਡੀਓ)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਆਪਣੇ ਘਰਾਂ 'ਚ ਕੈਦ ਹੈ। ਭਾਰਤ 'ਚ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ, ਜਿਸ ਨੂੰ ਦੇਖਦੇ ਹੋਏ ਇਸ ਲੜੀ ਨੂੰ ਤੋੜਣ ਦੇ ਇਰਾਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ 'ਜਨਤਾ ਕਰਫਿਊ' ਦਾ ਐਲਾਨ ਕੀਤਾ ਸੀ ਤੇ ਸ਼ਾਮ 5 ਵਜੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਥਾਲੀ, ਤਾੜੀ, ਸੰਖ ਵਜਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਅਪੀਲ ਕੀਤੀ ਸੀ ਕਿ 22 ਮਾਰਚ ਨੂੰ ਸ਼ਾਮ 5ਵਜੇ ਦੇਸ਼ ਦਾ ਹਰ ਇਕ ਨਾਗਰਿਕ ਆਪਣੇ ਘਰ ਦੀ ਬਾਲਕਨੀ, ਛੱਤ ਤੋਂ ਇਸ ਵਾਇਰਸ ਨੂੰ ਮਾਤ ਦੇਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਡਾਕਟਰਸ ਦਾ ਉਤਸ਼ਾਹ ਵਧਾਉਣ ਲਈ ਥਾਲੀ ਵਜਾਓ।
ਇਸ ਵਜ੍ਹਾ ਨਾਲ ਐਤਵਾਰ ਨੂੰ ਘੜੀ ਦੇ 5 ਵਜੇ ਹੀ ਹਰ ਇਕ ਵਿਅਕਤੀ ਆਪਣੇ ਘਰ ਦੀ ਬਾਲਕਨੀ ਤੇ ਛੱਤ 'ਤੇ ਆਏ ਤੇ ਪੂਰੇ ਜੋਸ਼ ਨਾਲ ਡਾਕਟਰਸ ਦਾ ਉਤਸ਼ਾਹ ਵਧਾਇਆ। ਖੇਡ ਜਗਤ ਵੀ ਇਸ 'ਚ ਪਿੱਛੇ ਨਹੀਂ ਰਿਹਾ। ਹਰ ਕਿਸੇ ਨੇ ਇਸ 'ਚ ਯੋਗਦਾਨ ਦਿੱਤਾ।
ਦੇਖੋ ਵੀਡੀਓ—

 


author

Gurdeep Singh

Content Editor

Related News