ਜਮਸ਼ੇਦਪੁਰ ਐੱਫ.ਸੀ. ਨੇ ਬੈਂਗਲੁਰੂ ਐੱਫ.ਸੀ. ਨੂੰ ਹਰਾਇਆ

Thursday, Feb 28, 2019 - 05:21 PM (IST)

ਜਮਸ਼ੇਦਪੁਰ— ਫੁੱਟਬਾਲ ਦੀ ਖੇਡ ਭਾਰਤ ਦੇ ਨਾਲ-ਨਾਲ ਸਾਰੇ ਵਿਸ਼ਵ 'ਚ ਆਪਣਾ ਖਾਸ ਸਥਾਨ ਰਖਦੀ ਹੈ। ਫੁੱਟਬਾਲ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ ਦੇ ਤਹਿਤ ਭਾਰਤ 'ਚ ਆਈ.ਐੱਸ.ਐੱਲ. ਸੁਪਰ ਲੀਗ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਤਹਿਤ ਇਕ ਗੋਲ ਨਾਲ ਪਿਛੜਨ ਦੇ ਬਾਅਦ ਜਮਸ਼ੇਦਰਪੁਰ ਐੱਫ.ਸੀ. ਨੇ ਦੂਜੇ ਹਾਫ 'ਚ ਬਿਹਤਰੀਨ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਹੀਰੋ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪੰਜਵੇਂ ਸੀਜ਼ਨ ਦੇ ਮੈਚ 'ਚ ਬੈਂਗਲੁਰੂ ਐੱਫ.ਸੀ. ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਲੀਗ ਦਾ ਅੰਤ ਜਿੱਤ ਦੇ ਨਾਲ ਕੀਤਾ ਹੈ। 

ਜੇ.ਆਰ.ਡੀ. ਟਾਟਾ ਸਪੋਰਟਸ ਕੰਪਲੈਕਸ 'ਚ ਖੇਡੇ ਗਏ ਇਸ ਮੈਚ 'ਚ ਇਕ ਸਮੇਂ ਬੈਂਗਲੁਰੂ ਨੇ ਬੜ੍ਹਤ ਲੈ ਲਈ ਸੀ ਪਰ ਜਮਸ਼ੇਦਪੁਰ ਨੇ ਹਾਰ ਨਾਲ ਮੰਨੀ ਅਤੇ ਪਹਿਲੇ ਹਾਫ ਦਾ ਅੰਤ ਬਰਾਬਰੀ ਦੇ ਨਾਲ ਕੀਤਾ ਅਤੇ ਫਿਰ ਦੂਜੇ ਹਾਫ 'ਚ ਸ਼ਾਨਦਾਰ ਚਾਰ ਗੋਲ ਕਰਕੇ ਜਿੱਤ ਹਾਸਲ ਕੀਤੀ। ਇਸ ਹਾਰ ਦੇ ਨਾਲ ਬੈਂਗਲੁਰੂ ਦੇ ਚੋਟੀ ਦੇ ਸਥਾਨ ਨੂੰ ਨੁਕਸਾਨ ਨਹੀਂ ਹੋਇਆ ਹੈ। ਇਹ ਉਸ ਦਾ ਲੀਗ ਪੜਾਅ ਦਾ ਆਖ਼ਰੀ ਮੈਚ ਸੀ ਅਤੇ ਉਸ ਦੇ 18 ਮੈਚਾਂ 'ਚ 34 ਅੰਕ ਹਨ। ਇਸ ਮੈਚ ਦੇ ਨਾਲ ਹੀ ਜਮਸ਼ੇਦਰਪੁਰ ਆਈ.ਐੱਸ.ਐੱਲ. ਦਾ ਸਫਰ ਸਮਾਪਤ ਹੋ ਗਿਆ ਹੈ।


Tarsem Singh

Content Editor

Related News