ਜਲੰਧਰ ਦੇ ਐਥਲੀਟ ਦਵਿੰਦਰ ਨੇ ਜਿੱਤਿਆ ਸੋਨਾ

09/27/2017 11:35:09 AM

ਜਲੰਧਰ, (ਬਿਊਰੋ)— ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਲਈ ਇਤਿਹਾਸ ਰਚਣ ਵਾਲੇ ਜਲੰਧਰ ਦੇ ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਕੰਗ ਨੇ 57ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਕ ਵਾਰ ਫਿਰ ਤੋਂ 2020 ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤ ਦੇ ਸੰਭਾਵਿਤ ਖਿਡਾਰੀਆਂ ਵਿਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। 
 

ਦਵਿੰਦਰ ਨੇ 75.12 ਮੀਟਰ ਦੀ ਦੂਰੀ ਤਕ ਜੈਵਲਿਨ ਥ੍ਰੋਅ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਉਥੇ ਹੀ ਪੰਜਾਬ ਦੇ ਸੁਨੀਲ ਬਿਸ਼ਨੋਈ ਨੇ ਵੀ ਚੇਨਈ ਵਿਚ ਜਾਰੀ ਚੈਂਪੀਅਨਸ਼ਿਪ ਦੌਰਾਨ ਤੀਜੇ ਸਥਾਨ 'ਤੇ ਰਹਿੰਦਿਆਂ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਸ ਮੁਕਾਬਲੇ ਦਾ ਚਾਂਦੀ ਤਮਗਾ ਫੌਜ ਦੇ ਅਭਿਸ਼ੇਕ ਸਿੰਘ ਨੇ ਜਿੱਤਿਆ।


Related News