ਰੋਹਿਤ ਜਾਂ ਪੰਡਯਾ, ਕੌਣ ਕਰੇਗਾ T-20 World Cup ''ਚ ਭਾਰਤ ਦੀ ਕਪਤਾਨੀ? ਜੈ ਸ਼ਾਹ ਨੇ ਕਰ ਦਿੱਤਾ ਖ਼ੁਲਾਸਾ

Wednesday, Feb 14, 2024 - 11:28 PM (IST)

ਰਾਜਕੋਟ (ਭਾਸ਼ਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਇਸ ਸਾਲ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਰੋਹਿਤ ਸ਼ਰਮਾ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਭਾਰਤ ਕੋਲ ਹਾਰਦਿਕ ਪੰਡਯਾ ਦੇ ਰੂਪ ਵਿਚ ਛੋਟੇ ਫੋਰਮੈਟ ਦਾ ਕਪਤਾਨ ਹੈ, ਪਰ ਵਨਡੇ ਵਿਸ਼ਵ ਕੱਪ 2023 ਵਿਚ ਆਸਟ੍ਰੇਲੀਆ ਹੱਥੋਂ ਫ਼ਾਈਨਲ ਵਿਚ ਹਾਰ ਮਗਰੋਂ ਵਿਰਾਟ ਕੋਹਲੀ ਤੇ ਰੋਹਿਤ ਜਿਹੇ ਸੀਨੀਅਰ ਬੱਲੇਬਾਜ਼ਾਂ ਨੇ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਵ੍ਹੀਲ ਚੇਅਰ 'ਤੇ ਸ਼ੰਭੂ ਬਾਰਡਰ ਪਹੁੰਚ ਗਏ ਸਿੰਘ, ਡਟ ਕੇ ਕੀਤਾ ਅੱਥਰੂ ਗੈਸ ਦਾ ਮੁਕਾਬਲਾ, ਜ਼ਖ਼ਮੀਆਂ ਦਾ ਕਰ ਰਹੇ ਇਲਾਜ

 

ਸ਼ਾਹ ਨੇ ਕਿਹਾ, "ਅਸੀਂ 2023 ਵਿਚ ਲਗਾਤਾਰ 10 ਮੈਚ ਜਿੱਤਣ ਦੇ ਬਾਵਜੂਦ ਅਹਿਮਦਾਬਾਦ ਵਿਚ ਵਿਸ਼ਵ ਕੱਪ ਨਹੀਂ ਜਿੱਤ ਸਕੇ, ਪਰ ਅਸੀਂ ਦਿੱਲ ਜਿੱਤੇ ਹਨ। ਮੈਂ ਤੁਹਾਨੂੰ ਵਾਅਦਾ ਕਰਨਾ ਚਾਹੁੰਦਾ ਹਾਂ ਕਿ 2024 (ਟੀ-20 ਵਿਸ਼ਵ ਕੱਪ) ਵਿਚ ਬਾਰਬਾਡੋਸ (ਫ਼ਾਈਨਲ ਦੀ ਜਗ੍ਹਾ) ਵਿਚ ਅਸੀਂ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਦਾ ਝੰਡਾ ਗੱਡਾਂਗੇ।" 

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਫ਼ਿਰ ਦਾਗੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਅੱਧੀ ਰਾਤ ਨੂੰ ਵੀ ਕਾਰਵਾਈ ਜਾਰੀ, ਦੇਖੋ ਮੌਕੇ ਦੇ ਹਾਲਾਤ

ਜੈ ਸ਼ਾਹ ਖੰਡੇਰੀ ਵਿਚ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਇਸ ਸਟੇਡੀਅਣ ਦਾ ਨਾਂ ਹੁਣ ਤਜ਼ਰਬੇਕਾਰ ਕ੍ਰਿਕਟ ਪ੍ਰਸ਼ਾਸਕ ਨਿਰੰਜਨ ਸ਼ਾਹ ਦੇ ਨਾਂ 'ਤੇ ਰੱਖਿਾ ਗਿਆ ਹੈ। ਇਸ ਮੌਕੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ, ਅਨਿਲ ਕੁੰਬਲਾ ਤੇ ਆਈ.ਪੀ.ਐੱਲ. ਦੇ ਪ੍ਰਧਾਨ ਅਰੁਣ ਧੂਮਲ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਵਿਚ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ, ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਤੋਂ ਇਲਾਵਾ ਰੋਹਿਤ ਸ਼ਰਮਾ, ਮੁਹੰਮਦ ਸਿਰਾਜ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਤੇ ਭਾਰਤੀ ਟੀਮ ਦੇ ਸਹਿਯੋਗੀ ਸਟਾਫ਼ ਦੇ ਕੁਝ ਮੈਂਬਰਾਂ ਨੇ ਵੀ ਹਿੱਸਾ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News