ਜੈ ਸ਼ਾਹ ਹੋਣਗੇ ਆਈ. ਸੀ. ਸੀ. ’ਚ ਬੀ. ਸੀ. ਸੀ. ਆਈ. ਦੇ ਪ੍ਰਤੀਨਿਧੀ

Thursday, Dec 24, 2020 - 06:21 PM (IST)

ਜੈ ਸ਼ਾਹ ਹੋਣਗੇ ਆਈ. ਸੀ. ਸੀ. ’ਚ ਬੀ. ਸੀ. ਸੀ. ਆਈ. ਦੇ ਪ੍ਰਤੀਨਿਧੀ

ਅਹਿਮਦਾਬਾਦ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ’ਚ ਬੀ. ਸੀ. ਸੀ. ਆਈ. ਦੇ ਪ੍ਰਤੀਨਿਧੀ ਹੋਣਗੇ। ਬੀ. ਸੀ. ਸੀ. ਆਈ. ਦੀ ਵੀਰਵਾਰ ਨੂੰ ਇੱਥੇ 89ਵੀਂ ਸਾਲਾਨਾ ਆਮ ਬੈਠਕ ਹੋਈ ਜਿਸ ’ਚ ਜੈ ਸ਼ਾਹ ਨੂੰ ਆਈ. ਸੀ. ਸੀ. ’ਚ ਬੀ. ਸੀ. ਸੀ. ਆਈ. ਦਾ ਪ੍ਰਤੀਨਿਧੀ ਚੁਣਿਆ ਗਿਆ ਹੈ।

ਇਸ ਵਿਚਾਲੇ 2021 ਟੀ-20 ਵਰਲਡ ਕੱਪ ਦੇ ਆਯੋਜਨ ਲਈ ਆਈ. ਸੀ. ਸੀ. ਨੂੰ ਟੈਕਸ ’ਚ ਛੂਟ ਦੇਣ ਦੇ ਮਾਮਲੇ ਲਈ ਬੀ. ਸੀ. ਸੀ. ਆਈ. ਨੇ ਥੋੜ੍ਹਾ ਹੋਰ ਸਮਾਂ ਮੰਗਿਆ ਹੈ। ਬੀ. ਸੀ. ਸੀ. ਆਈ. ਨੂੰ ਇਸ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ ਜਿਸ ਤੋਂ ਬਾਅਦ ਹੀ ਉਹ ਇਸ ਬਾਰੇ ਕੋਈ ਆਖ਼ਰੀ ਫ਼ੈਸਲਾ ਲੈ ਸਕੇਗਾ। ਬੀ. ਸੀ. ਸੀ. ਆਈ. ਨੂੰ 31 ਦਸੰਬਰ 2020 ਤਕ ਆਈ. ਸੀ. ਸੀ. ਨੂੰ ਇਸ ਬਾਰੇ ਜਵਾਬ ਦੇਣਾ ਸੀ।    


author

Tarsem Singh

Content Editor

Related News