ਜਡੇਜਾ ਨੇ ਤੋੜਿਆ ਧੋਨੀ ਦਾ ਰਿਕਾਰਡ, 7ਵੇਂ ਨੰਬਰ ''ਤੇ ਖੇਡੀ ਸਭ ਤੋਂ ਵੱਡੀ ਪਾਰੀ
Friday, Dec 04, 2020 - 09:22 PM (IST)
ਕੈਨਬਰਾ- ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਕੇ. ਐੱਲ. ਰਾਹੁਲ ਨੂੰ ਛੱਡ ਬਾਕੀ ਦੇ ਟਾਪ ਕ੍ਰਮ ਦਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਬਣਾਉਣ 'ਚ ਅਸਫਲ ਰਿਹਾ। ਆਖਰੀ ਵਨ ਡੇ ਮੈਚ ਦੀ ਤਰ੍ਹਾਂ ਇਸ ਮੈਚ 'ਚ ਵੀ ਜਡੇਜਾ ਦੀਆਂ 44 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਭਾਰਤੀ ਪਾਰੀ ਨੂੰ 161 ਦੌੜਾਂ ਤਕ ਪਹੁੰਚਾਇਆ ਤੇ ਆਸਟਰੇਲੀਆ ਦੇ ਸਾਹਮਣੇ 162 ਦੌੜਾਂ ਦਾ ਟੀਚਾ ਰੱਖਿਆ। ਜਡੇਜਾ ਦੀ ਇਸ ਪਾਰੀ ਨੇ ਧੋਨੀ ਦੇ 7 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ।
ਇਹ ਵੀ ਪੜ੍ਹੋ : ਓਲੰਪਿਕ ਮੁਲਤਵੀ ਹੋਣ ਨਾਲ 2.8 ਅਰਬ ਡਾਲਰ ਦਾ ਨੁਕਸਾਨ
ਜਡੇਜਾ ਨੇ ਆਸਟਰੇਲੀਆ ਦੇ ਵਿਰੁੱਧ 7ਵੇਂ ਨੰਬਰ 'ਤੇ ਆ ਕੇ 44 ਦੌੜਾਂ ਬਣਾਈਆਂ। ਇਹ ਟੀ-20 ਮੈਚ 'ਚ ਕਿਸੇ ਵੀ ਭਾਰਤੀ ਖਿਡਾਰੀ ਵਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਧੋਨੀ ਨੇ ਸਾਲ 2012 'ਚ ਇੰਗਲੈਂਡ ਵਿਰੁੱਧ 7ਵੇਂ ਨੰਬਰ 'ਤੇ ਆ ਕੇ 38 ਦੌੜਾਂ ਦੀ ਪਾਰੀ ਖੇਡੀ ਸੀ ਤੇ ਹੁਣ ਜਡੇਜਾ ਨੇ ਧੋਨੀ ਦੇ ਇਸ ਰਿਕਾਰਡ ਨੂੰ ਤੋੜ ਆਪਣੇ ਨਾਂ ਕਰ ਲਿਆ ਹੈ।
ਜਡੇਜਾ ਦੀ ਟੀ-20 'ਚ ਸਭ ਤੋਂ ਵੱਡੀ ਪਾਰੀ
44 ਬਨਾਮ ਆਸਟਰੇਲੀਆ (2020)
25 ਬਨਾਮ ਇੰਗਲੈਂਡ (2009)
19 ਬਨਾਮ ਨਿਊਜ਼ੀਲੈਂਡ (2009)
19 ਬਨਾਮ ਦੱਖਣੀ ਅਫਰੀਕਾ (2019)
ਪਿਛਲੀ 6 ਟੀ-20 ਪਾਰੀਆਂ 'ਚ ਜਡੇਜਾ ਦਾ ਪ੍ਰਦਰਸ਼ਨ
ਦੌੜਾਂ- 175
ਗੇਂਦਾਂ- 93
ਔਸਤ-175
ਸਟ੍ਰਾਈਕ ਰੇਟ- 188
ਨੋਟ- ਜਡੇਜਾ ਨੇ ਤੋੜਿਆ ਧੋਨੀ ਦਾ ਰਿਕਾਰਡ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ