ਕੈਲਿਸ ਨੇ ਦੱਖਣੀ ਅਫਰੀਕਾ ਨੂੰ ਇੰਗਲੈਂਡ ਤੋਂ ਸਬਕ ਲੈਣ ਨੂੰ ਕਿਹਾ

Monday, Jun 24, 2019 - 02:21 PM (IST)

ਕੈਲਿਸ ਨੇ ਦੱਖਣੀ ਅਫਰੀਕਾ ਨੂੰ ਇੰਗਲੈਂਡ ਤੋਂ ਸਬਕ ਲੈਣ ਨੂੰ ਕਿਹਾ

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਕ੍ਰਿਕਟਰ ਜੈਕ ਕੈਲਿਸ ਨੇ ਦੱਖਣੀ ਅਫਰੀਕਾ ਦੇ ਵਰਲਡ ਕੱਪ 'ਚ ਖਰਾਬ ਪ੍ਰਦਰਸ਼ਨ ਕਰਕੇ ਜਲਦੀ ਬਾਹਰ ਹੋਣ 'ਤੇ ਕਿਹਾ ਹੈ ਕਿ ਟੀਮ ਵਨ-ਡੇ ਕੌਮਾਂਤਰੀ ਕ੍ਰਿਕਟ 'ਚ ਇੰਗਲੈਂਡ ਦੇ ਪ੍ਰਦਰਸ਼ਨ ਤੋਂ ਸਬਕ ਲਵੇ ਜਿਸ ਨੇ ਇਸ ਫਾਰਮੈਟ 'ਚ ਕਾਫੀ ਸੁਧਾਰ ਕੀਤਾ ਹੈ। ਪਾਕਿਸਤਾਨ ਖਿਲਾਫ ਐਤਵਾਰ ਨੂੰ ਲਾਰਡਸ 'ਚ ਪਾਕਿਸਤਾਨ ਦੀ 49 ਦੌੜਾਂ ਨਾਲ ਹਾਰ ਦੇ ਨਾਲ ਯਕੀਨੀ ਹੋ ਗਿਆ ਕਿ ਦੱਖਣੀ ਅਫਰੀਕਾ 10 ਟੀਮਾਂ ਦੇ ਰਾਊਂਡ ਰੋਬਿਨ ਪੜਾਅ ਤੋਂ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰਲ ਸਕੇਗਾ। ਟੀਮ ਨੂੰ ਹਾਲਾਂਕਿ ਅਜੇ ਵੀ ਦੋ ਮੈਚ ਹੋਰ ਖੇਡਣੇ ਹਨ। ਪਾਕਿਸਤਾਨ ਦੇ 7 ਵਿਕਟਾਂ 'ਤੇ 308 ਦੌੜਾਂ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ 'ਤੇ 259 ਦੌੜਾਂ ਹੀ ਬਣਾ ਸਕੀ। 
PunjabKesari
ਆਪਣੇ ਸਮੇਂ ਦੇ ਧਾਕੜ ਆਲਰਾਊਂਡਰ ਕੈਲਿਸ ਨੇ ਕਿਹਾ ਕਿ ਦੱਖਣੀ ਅਫਰੀਕਾ ਨੂੰ ਇੰਗਲੈਂਡ ਤੋਂ ਸਬਕ ਲੈਣਾ ਚਾਹੀਦਾ ਹੈ ਜੋ 2015 ਵਰਲਡ ਕੱਪ ਦੇ ਪਹਿਲੇ ਦੌਰ ਤੋਂ ਬਾਹਰ ਹੋ ਗਿਆ ਸੀ ਪਰ ਇਓਨ ਮੋਰਗਨ ਦੀ ਟੀਮ ਇਸ ਤੋਂ ਬਾਅਦ ਵਨ-ਡੇ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ ਅਤੇ ਇਸ ਸਾਲ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਹੈ। ਕੈਲਿਸ ਨੇ ਆਈ.ਸੀ.ਸੀ. ਕਾਲਮ 'ਚ ਲਿਖਿਆ, ''ਇੰਗਲੈਂਡ ਨੇ 2015 ਦੇ ਪ੍ਰਦਰਸ਼ਨ ਦੀ ਨਿਰਾਸ਼ਾ ਦਾ ਇਸਤੇਮਾਲ ਆਪਣੀ ਟੀਮ ਦੇ ਮੁੜ ਗਠਨ ਲਈ ਕੀਤਾ ਅਤੇ ਵਨ-ਡੇ ਕ੍ਰਿਕਟ ਪ੍ਰਤੀ ਆਪਣੀ ਮਾਨਸਿਕਤਾ ਅਤੇ ਰਵੱਈਆ ਬਦਲਿਆ।'' ਉਨ੍ਹਾਂ ਕਿਹਾ, ''ਇੰਗਲੈਂਡ ਹੁਣ ਬਿਨਾ ਡਰੇ ਕ੍ਰਿਕਟ ਖੇਡਦਾ ਹੈ ਅਤੇ ਗਲਤੀਆਂ ਕਰਨ ਤੋਂ ਨਹੀਂ ਡਰਦਾ। ਮੈਨੂੰ ਲਗਦਾ ਹੈ ਕਿ ਇਸ ਟੂਰਨਾਮੈਂਟ 'ਚ ਦੱਖਣੀ ਅਫਰੀਕਾ ਨੇ ਚੀਚਾਂ ਨੂੰ ਕਾਫੀ ਰੱਖਿਆਤਮਕ ਤਰੀਕੇ ਨਾਲ ਲਿਆ ਅਤੇ ਉਨ੍ਹਾਂ ਨੂੰ ਹਰੇਕ ਚੀਜ਼ 'ਚ ਹੋਰ ਵੱਧ ਹਾਂ ਪੱਖੀ ਰਵੱਈਏ ਦੇ ਨਾਲ ਖੇਡਣਾ ਹੋਵੇਗਾ।''


author

Tarsem Singh

Content Editor

Related News