ਇਟਲੀ ਤੇ ਪੁਰਤਗਾਲ ਵਿਸ਼ਵ ਕੱਪ ਪਲੇਆਫ਼ ''ਚ ਇਕ ਹੀ ਡਰਾਅ ''ਚ
Saturday, Nov 27, 2021 - 06:58 PM (IST)
ਜਿਨੇਵਾ- ਕਤਰ 'ਚ 2022 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ 'ਚ ਜਾਂ ਤਾਂ ਇਟਲੀ ਦੀ ਟੀਮ ਖੇਡੇਗੀ ਜਾਂ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ। ਮੌਜੂਦਾ ਯੂਰਪੀ ਚੈਂਪੀਅਨ ਇਟਲੀ ਤੇ ਸਾਬਕਾ ਚੈਂਪੀਅਨ ਪੁਰਤਗਾਲ ਨੂੰ ਸ਼ੁੱਕਰਵਾਰ ਨੂੰ ਕੱਢੇ ਗਏ ਪਲੇਆਫ਼ ਡਰਾਅ 'ਚ ਇਕ ਹੀ ਵਰਗ 'ਚ ਰੱਖਿਆ ਗਿਆ ਹੈ ਭਾਵ ਇਕ ਦਾ ਬਾਹਰ ਹੋਣਾ ਤੈਅ ਹੈ। ਇਟਲੀ ਨੂੰ ਮਾਰਚ 'ਚ ਪਲੇਆਫ਼ ਸੈਮੀਫ਼ਾਈਨਲ 'ਚ ਨਾਰਥ ਮੇਸੇਡੇਨੀਆ ਨਾਲ ਖੇਡਣਾ ਹੈ। ਇਸ ਦੇ ਜੇਤੂ ਦਾ ਸਾਹਮਣਾ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਲਈ ਪੁਰਤਗਾਲ ਜਾਂ ਤੁਰਕੀ ਤੋਂ ਹੋਵੇਗਾ।
ਚਾਰ ਵਾਰ ਦੀ ਚੈਂਪੀਅਨ ਇਟਲੀ 2018 ਵਿਸ਼ਵ ਕੱਪ ਨਹੀਂ ਖੇਡ ਸਕੀ ਸੀ ਤੇ 1958 ਤੋਂ ਬਾਅਦ ਪਹਿਲੀ ਵਾਰ ਕੁਆਲੀਫਾਈ ਨਹੀਂ ਕਰ ਸਕੀ ਸੀ। ਹੁਣ ਉਸ ਨੂੰ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਚਣ ਲਈ 2016 ਯੂਰੋ ਚੈਂਪੀਅਨ ਪੁਰਤਗਾਲ ਨੂੰ ਹਰਾਉਣਾ ਹੋਵੇਗਾ। ਇਟਲੀ ਦੇ ਕੋਚ ਰਾਬਰਟੋ ਮੰਚਿਨੀ ਨੇ ਕਿਹਾ ਕਿ ਇਹ ਚੰਗਾ ਡਰਾਅ ਨਹੀਂ ਹੈ ਤੇ ਹੋਰ ਬਿਹਤਰ ਹੋ ਸਕਦਾ ਸੀ। ਅਸੀਂ ਪੁਰਤਗਾਲ ਨਾਲ ਖੇਡਣ ਤੋਂ ਬਚਣਾ ਚਾਹੁੰਦੇ ਸੀ। ਰੋਨਾਲਡੋ 2006 ਦੇ ਬਾਅਦ ਸਾਰੇ ਵਿਸ਼ਵ ਕੱਪ ਖੇਡੇ ਹਨ ਤੇ ਖ਼ਿਤਾਬ ਜਿੱਤਣ ਦਾ ਇਹ ਉਸ ਦੇ ਕੋਲ ਆਖ਼ਰੀ ਮੌਕਾ ਹੈ।