ਇਸ ਬੱਲੇਬਾਜ਼ ਕਾਰਨ ਟੈਸਟ ਟੀਮ ’ਚ ਥਾਂ ਬਣਾਉਣਾ ਸੀ ਮੁਸ਼ਕਿਲ : ਅਕਸ਼ਰ

Thursday, May 27, 2021 - 03:49 PM (IST)

ਇਸ ਬੱਲੇਬਾਜ਼ ਕਾਰਨ ਟੈਸਟ ਟੀਮ ’ਚ ਥਾਂ ਬਣਾਉਣਾ ਸੀ ਮੁਸ਼ਕਿਲ : ਅਕਸ਼ਰ

ਸਪੋਰਟਸ ਡੈਸਕ : ਲਾਲ ਗੇਂਦ ਦੀ ਕ੍ਰਿਕਟ (ਟੈਸਟ) ’ਚ ਭਾਰਤ ਦੀ ਪਹਿਲੀ ਪਸੰਦ ਆਲਰਾਊਂਡਰ ਰਵਿੰਦਰ ਜਡੇਜਾ ਅੰਗੂਠੇ ਦੀ ਸੱਟ ਕਾਰਨ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਤੋਂ ਬਾਹਰ ਹੋ ਗਏ ਸਨ, ਜੋ ਉਨ੍ਹਾਂ ਨੂੰ ਆਸਟਰੇਲੀਆ ਦੌਰਾ ਦੌਰਾਨ ਲੱਗੀ ਸੀ ਤੇ ਉਸ ਦੀ ਗੈਰ-ਮੌਜੂਦਗੀ ਦੂਸਰੇ ਸਭ ਤੋਂ ਪ੍ਰਸਿੱਧ ਖੱਬੇ ਹੱਥ ਦੇ ਅਕਸ਼ਰ ਪਟੇਲ ਲਈ ਆਸ਼ੀਰਵਾਦ ਬਣੀ ਤੇ ਉਨ੍ਹਾਂ ਨੇ ਟੀਮ ਵੱਲੋਂ ਖੇਡਿਆ। ਹਾਲ ਹੀ ’ਚ ਅਕਸ਼ਰ ਨੇ ਸਵੀਕਾਰ ਕੀਤਾ ਹੈ। ਉਸ ਦੇ ਹੁਨਰ ’ਚ ਕਮੀ ਨਹੀਂ ਸੀ ਬਲਕਿ ਜਡੇਜਾ ਦੀ ਪ੍ਰਤਿਭਾ ਨੇ ਖੱਬੇ ਹੱਥ ਦੇ ਸਪਿਨਰ ਨੂੰ ਟੀਮ ’ਚ ਦਾਖਲ ਹੋਣ ਲਈ ਬਹੁਤ ਮੁਸ਼ਕਿਲ ਪੈਦਾ ਕਰ ਦਿੱਤੀ ਸੀ।

PunjabKesari

ਅਕਸ਼ਰ ਨੇ ਇਕ ਸਮਾਚਾਰ ਪੱਤਰ ਨਾਲ ਗੱਲਬਾਤ ’ਚ ਕਿਹਾ, ਮੈਨੂੰ ਨਹੀਂ ਲੱਗਦਾ ਕਿ ਮੇਰੇ ’ਚ ਕਿਸੇ ਚੀਜ਼ ਦੀ ਕਮੀ ਹੈ। ਬਦਕਿਸਮਤੀ ਨਾਲ ਮੈਂ ਜ਼ਖਮੀ ਹੋ ਗਿਆ ਤੇ ਇਕ ਦਿਨਾ ਮੈਚਾਂ ’ਚ ਆਪਣੀ ਥਾਂ ਗੁਆ ਦਿੱਤੀ। ਟੈਸਟ ਵਿਚ (ਰਵਿੰਦਰ) ਜਡੇਜਾ ਤੇ (ਰਵੀਚੰਦਰਨ) ਅਸ਼ਵਿਨ ਵਧੀਆ ਕਰ ਰਹੇ ਸਨ। ਉਨ੍ਹਾਂ ਕਿਹਾ, ਜਿਸ ਤਰ੍ਹਾਂ ਨਾਲ ਜਡੇਜਾ ਪ੍ਰਦਰਸ਼ਨ ਕਰ ਰਹੇ ਸਨ, ਅਜਿਹੀ ਹਾਲ ’ਚ ਕਿਸੇ ਹੋਰ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਲਈ ਟੀਮ ’ਚ ਜਗ੍ਹਾ ਬਣਾਉਣਾ ਬਹੁਤ ਮੁਸ਼ਕਿਲ ਸੀ। ਕਲਾਈ ਦੇ ਸਪਿਨਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਬਹੁਤ ਵਧੀਆ ਕਰ ਰਹੇ ਸਨ। ਟੀਮ ਸੰਯੋਜਨ ਕਾਰਨ ਮੈਂ ਬਾਹਰ ਸੀ। ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਬਸ ਖੁਦ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਅਕਸ਼ਰ ਨੇ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਣ ਦੇ 6 ਸਾਲ ਬਾਅਦ ਫਰਵਰ 2021 ਵਿਚ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਅਕਸ਼ਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ  3 ਮੈਚਾਂ ’ਚ 27 ਵਿਕਟਾਂ ਲਈਆਂ, ਜਿਸ ’ਚ 4 ਵਾਰ ਇਕ ਪਾਰੀ ’ਚ 5 ਵਿਕਟਾਂ ਵੀ ਸ਼ਾਮਲ ਸਨ। ਇੰਗਲੈਂਡ ਸਿਰਫ ਪਹਿਲਾ ਟੈਸਟ ਮੈਚ ਜਿੱਤਣ ’ਚ ਸਫਲ ਰਿਹਾ ਤੇ ਇਸ ਦੌਰਾਨ ਅਕਸ਼ਰ ਗੋਡੇ ਦੀ ਸੱਟ ਕਾਰਨ ਖੇਡ ਨਹੀਂ ਸਕੇ ਸਨ। ਇੰਗਲੈਂਡ ਨੂੰ ਇਸ ਸੀਰੀਜ਼ ’ਚ 3-1 ਨਾਲ ਹਾਰ ਮਿਲੀ ਸੀ।


author

Manoj

Content Editor

Related News