ਵਿਸ਼ਵ ਕੱਪ ਫੁੱਟਬਾਲ ਦੇ ਦੌਰਾਨ ਸਟੇਡੀਅਮ ''ਚ ਅਲਕੋਹਲ ਲੈ ਜਾਣ ਦੀ ਇਜਾਜ਼ਤ ਮਿਲਣਾ ਮੁਸ਼ਕਲ
Saturday, Jul 09, 2022 - 04:07 PM (IST)
ਦੋਹਾ- ਬੀਅਰ ਪੀਂਦੇ ਹੋਏ ਫੁੱਟਬਾਲ ਮੈਚਾਂ ਦਾ ਸਟੇਡੀਅਮ 'ਚ ਆਨੰਦ ਮਾਣਨ ਦੇ ਇਛੁੱਕ ਪ੍ਰਸ਼ੰਸਕਾਂ ਲਈ ਇਹ ਖ਼ਬਰ ਨਿਰਾਸ਼ਾਜਨਕ ਹੋ ਸਕਦੀ ਹੈ ਕਿ ਮੁਸਲਮਾਨਾਂ ਦੀ ਵੱਡੀ ਗਿਣਤੀ ਵਾਲੇ ਦੇਸ਼ ਕਤਰ ਦੇ ਵਿਸ਼ਵ ਕੱਪ ਸਟੇਡੀਅਮਾਂ 'ਚ ਉਨ੍ਹਾਂ ਨੂੰ ਸਿਰਫ਼ ਅਲਕੋਹਲ ਰਹਿਤ ਪੀਣ ਯੋਗ ਪਦਾਰਥ ਹੀ ਸੀਟ 'ਤੇ ਲਿਜਾਉਣ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ।
ਫੀਫਾ ਤੇ ਕਤਰ ਵਿਸ਼ਵ ਕੱਪ ਦੇ ਆਯੋਜਕ ਨਵੰਬਰ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਦੌਰਾਨ ਸਟੇਡੀਅਮ 'ਚ ਪੀਣ ਵਾਲੇ ਪਦਾਰਥਾਂ ਨੂੰ ਲੈ ਕੇ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ ਹਨ। ਫਰਵਰੀ 2021 ਤੋਂ ਸਟੇਡੀਅਮ ਦੇ 'ਹਾਸਪਿਟੈਲਿਟੀ ਪੈਕੇਜ' ਵਿਕ ਰਹੇ ਹਨ ਜਿਸ 'ਚ ਪ੍ਰੀਮੀਅਮ ਪੀਣ ਵਾਲੇ ਪਦਾਰਥ ਪਰੋਸੇ ਜਾਣ ਦਾ ਬਦਲ ਹੈ ਪਰ ਅੱਠ ਆਯੋਜਨ ਸਥਲਾਂ 'ਤੇ ਜ਼ਿਆਦਾਤਰ ਦਰਸ਼ਕਾਂ ਨੂੰ ਪੀਣ ਯੋਗ ਪਦਾਰਥ ਪਰੋਸਣ ਨੂੰ ਲੈ ਕੇ ਨੀਤੀ ਅਜੇ ਤਕ ਬਣਾਈ ਨਹੀਂ ਗਈ ਹੈ। ਵਿਸ਼ਵ ਕੱਪ ਦੇ 92 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਦਾ ਆਯੋਜਨ ਮੁਸਲਮਾਨਾਂ ਦੀ ਵੱਡੀ ਗਿਣਤੀ ਵਾਲੇ ਦੇਸ਼ 'ਚ ਹੋ ਰਿਹਾ ਹੈ ਜਿੱਥੇ ਸ਼ਰਾਬ ਪੀਣਾ ਮਨ੍ਹਾ ਹੈ।