ਕੋਰੋਨਾ ਵਾਇਰਸ ਦਾ ਡਰ : ਬਿਨਾਂ ਦਰਸ਼ਕਾਂ ਦੇ ਹੀ ਹੋਵੇਗਾ ਆਈ. ਐਸ. ਐਲ ਦਾ ਫਾਈਨਲ ਮੁਕਾਬਲਾ
Thursday, Mar 12, 2020 - 06:23 PM (IST)

ਸਪੋਰਟਸ ਡੈਸਕ— ਏ. ਟੀ. ਕੇ. ਕੋਲਕਾਤਾ ਅਤੇ ਚੇਨਈਯਨ ਐੱਫ. ਸੀ. ਦੇ ਵਿਚਾਲੇ 14 ਮਾਰਚ ਨੂੰ ਗੋਆ ’ਚ ਹੋਣ ਵਾਲਾ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ) ਦਾ ਫਾਈਨਲ ਮੁਕਾਬਲਾ ਦਰਸ਼ਕਾਂ ਦੇ ਬਿਨਾਂ ਖੇਡਿਆ ਜਾਵੇਗਾ। ਕੋਰੋਨਾ ਵਾਇਰਸ ਦੇ ਕਾਰਨ ਸਾਵਧਾਨੀ ਵਜੋਂ ਇਹ ਫੈਸਲਾ ਕੀਤਾ ਗਿਆ ਹੈ।
ਫਾਈਨਲ ਮੁਕਾਬਲੇ ਦਾ ਪ੍ਰਸਾਰਨ ਸਟਾਰ ਸਪੋਟਰਸ, ਹਾਟਸਟਾਰ ਅਤੇ ਜੀਓ ਟੀ. ਵੀ. ’ਤੇ ਕੀਤਾ ਜਾਵੇਗਾ। ਜਿਨ੍ਹਾਂ ਦਰਸ਼ਕਾਂ ਨੇ ਫਾਈਨਲ ਮੈਚ ਦੇਖਣ ਲਈ ਪਹਿਲਾਂ ਤੋਂ ਹੀ ਟਿਕਟ ਬੁੱਕ ਕਰਾਈਆਂ ਸਨ ਉਨ੍ਹਾਂ ਨੂੰ ਟਿਕਟ ਦੀ ਰਾਸ਼ੀ ਵਾਪਸ ਦੇਣ ਦਾ ਐਲਾਨ ਜਲਦ ਕੀਤਾ ਜਾਵੇਗਾ।