ਤਰਨਤਾਰਨ ''ਚ ਲਵ ਮੈਰਿਜ ਦਾ ਖ਼ੌਫ਼ਨਾਕ ਖ਼ਾਮਿਆਜ਼ਾ, ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਘਰ ਕੀਤੀ ਭੰਨਤੋੜ, ਲਾਈ ਅੱਗ

Friday, Jul 03, 2026 - 01:33 PM (IST)

ਤਰਨਤਾਰਨ ''ਚ ਲਵ ਮੈਰਿਜ ਦਾ ਖ਼ੌਫ਼ਨਾਕ ਖ਼ਾਮਿਆਜ਼ਾ, ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਘਰ ਕੀਤੀ ਭੰਨਤੋੜ, ਲਾਈ ਅੱਗ

ਤਰਨਤਾਰਨ(ਰਮਨ): ਵਿਧਾਨ ਸਭਾ ਹਲਕਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੰਜਵੜ ਵਿਖੇ ਬੀਤੀ ਸ਼ਾਮ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕਰੀਬ ਇਕ ਦਰਜਨ ਵਿਅਕਤੀਆਂ ਨੇ ਇਕ ਘਰ ਅੰਦਰ ਦਾਖ਼ਲ ਹੋ ਕੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਅਤੇ ਬਾਅਦ ਵਿਚ ਉਸ ਨੂੰ ਅੱਗ ਲਗਾ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰਾ ਮਾਮਲਾ ਇਕ ਲੜਕੇ ਅਤੇ ਲੜਕੀ ਵੱਲੋਂ ਕੀਤੀ ਗਈ ਲਵ ਮੈਰਿਜ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਲੜਕੀ ਦੇ ਪੇਕੇ ਪਰਿਵਾਰ ਨੇ ਲੜਕੇ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਥਾਣਾ ਝਬਾਲ ਦੀ ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ: ਕਰੇਟਾ ਕਾਰ 'ਚ 62,00,000 ਰੁਪਏ ਲੈ ਕੇ ਘੁੰਮ ਰਹੇ 2 ਗੁਜਰਾਤੀ ਨੌਜਵਾਨ ਗ੍ਰਿਫਤਾਰ, ਹੋ ਸਕਦੇ ਵੱਡੇ ਖੁਲਾਸੇ

7 ਸਾਲਾਂ ਤੋਂ ਚੱਲ ਰਿਹਾ ਸੀ ਪ੍ਰੇਮ ਸਬੰਧ

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰਾਜਵੀਰ ਕੌਰ ਪਤਨੀ ਬਲਕਾਰ ਸਿੰਘ (ਵਾਸੀ ਪਿੰਡ ਪੰਜਵੜ) ਨੇ ਦੱਸਿਆ ਕਿ ਉਸ ਦੀ ਭੂਆ ਦੀ ਲੜਕੀ ਰਾਣੀ ਦੇ ਪੁੱਤਰ ਪ੍ਰਗਟ ਸਿੰਘ (23) ਦੇ ਸਬੰਧ ਪਿਛਲੇ 7 ਸਾਲਾਂ ਤੋਂ ਪਿੰਡ ਦੀ ਹੀ ਇੱਕ ਲੜਕੀ ਗੋਗਾ ਨਾਲ ਸਨ। ਜਦੋਂ ਦੋਵਾਂ ਪਰਿਵਾਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇਹ ਮਾਮਲਾ 3 ਵਾਰ ਪੰਚਾਇਤ ਵਿਚ ਵੀ ਗਿਆ, ਜਿੱਥੇ ਦੋਵਾਂ ਧਿਰਾਂ ਵਿਚਾਲੇ ਲਿਖਤੀ ਰਾਜ਼ੀਨਾਮੇ ਵੀ ਹੋਏ ਸਨ।

ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ

ਕੁੜੀ ਦੀ ਧਮਕੀ ਤੋਂ ਬਾਅਦ ਕਰਵਾਇਆ ਕੋਰਟ ਮੈਰਿਜ

ਰਾਜਵੀਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੜਕੀ ਗੋਗਾ ਨੇ ਪ੍ਰਗਟ ਸਿੰਘ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਮਾਪੇ ਉਸ ਦੇ ਵਿਆਹ ਲਈ ਕੋਈ ਹੋਰ ਲੜਕਾ ਦੇਖ ਰਹੇ ਹਨ। ਗੋਗਾ ਨੇ ਪ੍ਰਗਟ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਸ ਨੂੰ ਆਪਣੇ ਨਾਲ ਨਾ ਲੈ ਕੇ ਗਿਆ ਤਾਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਇਸ ਤੋਂ ਬਾਅਦ ਬੀਤੇ ਸੋਮਵਾਰ ਨੂੰ ਪ੍ਰਗਟ ਸਿੰਘ ਨੇ ਗੋਗਾ ਨਾਲ ਮਾਣਯੋਗ ਅਦਾਲਤ ਵਿਚ ਕੋਰਟ ਮੈਰਿਜ ਕਰਵਾ ਲਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਡਿਊਟੀ ਦੌਰਾਨ ਮੌਤ

ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਹਮਲਾਵਰ

ਰਾਜਵੀਰ ਕੌਰ ਅਨੁਸਾਰ ਜਦੋਂ ਇਸ ਵਿਆਹ ਦੀ ਖ਼ਬਰ ਲੜਕੀ ਦੇ ਪਰਿਵਾਰ ਨੂੰ ਮਿਲੀ ਤਾਂ ਵੀਰਵਾਰ ਸ਼ਾਮ ਨੂੰ ਲੜਕੀ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਸਮੇਤ ਕਰੀਬ ਇਕ ਦਰਜਨ ਵਿਅਕਤੀ ਦਾਤਰ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪ੍ਰਗਟ ਸਿੰਘ ਦੇ ਘਰ ਪਹੁੰਚ ਗਏ। ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਨੂੰ ਤੋੜ ਕੇ ਉਹ ਅੰਦਰ ਦਾਖ਼ਲ ਹੋਏ। ਹਮਲਾਵਰਾਂ ਨੇ ਘਰ ਦੇ ਸਾਰੇ ਸਾਮਾਨ ਦੀ ਭੰਨਤੋੜ ਕੀਤੀ, ਪਾਣੀ ਵਾਲੀ ਮੋਟਰ ਨੂੰ ਨੁਕਸਾਨ ਪਹੁੰਚਾਇਆ ਅਤੇ ਬਾਅਦ ਵਿਚ ਸਾਮਾਨ ਨੂੰ ਅੱਗ ਲਗਾ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼

ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜਵੀਰ ਕੌਰ ਆਪਣੇ ਪਤੀ ਬਲਕਾਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੌਕੇ ’ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਪੀੜਤ ਪਰਿਵਾਰ ਨੇ ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਮਿਲ ਚੁੱਕੀ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News