ਆਦਮਪੁਰ ਦੇ ਨਾਮੀ ਡੇਰੇ ਦਾ ਸੇਵਾਦਾਰ ਜਬਰ-ਜ਼ਨਾਹ ਮਾਮਲੇ ''ਚ ਗ੍ਰਿਫ਼ਤਾਰ, ਉੜੀਸਾ ਪੁਲਸ ਨੇ ਕੀਤੀ ਵੱਡੀ ਕਾਰਵਾਈ
Saturday, Jun 20, 2026 - 03:07 AM (IST)
ਆਦਮਪੁਰ (ਰਣਦੀਪ, ਦਿਲਬਾਗੀ, ਚਾਂਦ) : ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ, ਜੋ ਕਿ ਉਕਤ ਡੇਰੇ ਅੰਦਰ ਛੋਟੀ ਉਮਰੇ ਸੰਤਾਂ ਦੀ ਸੇਵਾ ਕਰਦਾ ਰਿਹਾ ਦੱਸਿਆ ਜਾ ਰਿਹਾ ਹੈ ਅਤੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤਾਂ ਦੇ ਅਕਾਲ ਚਲਾਣਾ ਤੋਂ ਬਾਅਦ ਵੀ ਵੱਡੀ ਸੇਵਾ ਨਿਭਾ ਰਿਹਾ ਸੀ, ਨੂੰ ਅੱਜ ਉੜੀਸਾ ਤੋਂ ਆਈ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਕਾਨੂੰਗੋਆਂ ਤੇ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਲਿਸਟ
ਇਸ ਸਬੰਧੀ ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਕਲਕੱਤਾ ਵਾਸੀ ਲੜਕੀ ਵੱਲੋਂ ਥਾਣਾ ਵਾਲੀਆਂ ਕੌਡਾ ਜ਼ਿਲ੍ਹਾ ਪੁਰੀ ਉੜੀਸਾ ਕੋਲ 23 ਅਪ੍ਰੈਲ 2026 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨਾਲ ਅੰਮ੍ਰਿਤਪਾਲ ਸਿੰਘ ਪੁੱਤਰ ਹਰਸੁਲਿੰਦਰ ਸਿੰਘ ਵਾਸੀ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਬੁੱਲ੍ਹੋਵਾਲ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ ਵਿਆਹ ਕਰਵਾਉਣ ਤੋਂ ਮੁਕਰ ਗਿਆ। ਜਿਸ ’ਤੇ ਅੱਜ ਐੱਸ. ਆਈ. ਸਮ੍ਰਿਤੀ ਪ੍ਰਗਿਆਨ ਦੀ ਅਗਵਾਈ ਹੇਠ ਆਈ ਪੁਲਸ ਨੇ ਲੋਕਲ ਪੁਲਸ ਦੇ ਸਹਿਯੋਗ ਨਾਲ ਛਾਪੇਮਾਰੀ ਕਰ ਕੇ ਵੱਖ-ਵੱਖ ਧਾਰਾਵਾਂ ਹੇਠ ਲੋੜੀਂਦੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਣ ਇਹ ਟੀਮ ਉਸ ਨੂੰ ਜਲੰਧਰ ਦੀ ਅਦਾਲਤ ’ਚ ਪੇਸ਼ ਕਰ ਕੇ ਉੜੀਸਾ ਲੈ ਜਾਵੇਗੀ, ਜਿੱਥੇ ਅਗਾਂਹ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
