ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਬਾਰੇ ਹੈਰਾਨੀਜਨਕ ਖ਼ੁਲਾਸੇ! ਜਲੰਧਰ ’ਚ ਖੋਲ੍ਹੇ ਚਾਰ-ਚਾਰ ਦਫ਼ਤਰ

Monday, Jun 22, 2026 - 02:14 PM (IST)

ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਬਾਰੇ ਹੈਰਾਨੀਜਨਕ ਖ਼ੁਲਾਸੇ! ਜਲੰਧਰ ’ਚ ਖੋਲ੍ਹੇ ਚਾਰ-ਚਾਰ ਦਫ਼ਤਰ

ਜਲੰਧਰ (ਸ.ਹ.)-ਵਿਦੇਸ਼ ਯਾਤਰਾ ਕੰਸਲਟੈਂਟਸ (ਛੋਟੀ ਬਾਰਾਦਰੀ) ਦਾ ਮਾਲਕ ਸ਼ਹਿਰ ਵਿਚ ਬਿਨਾਂ ਲਾਇਸੈਂਸ ਦੇ ਚਾਰ-ਚਾਰ ਆਫ਼ਿਸ ਚਲਾ ਰਿਹਾ ਸੀ ਅਤੇ ਇਸ ਦਾ ਪ੍ਰਸ਼ਾਸਨ ਨੂੰ ਪਤਾ ਤੱਕ ਨਹੀਂ ਲੱਗਿਆ। ਇਹ ਲਾਪ੍ਰਵਾਹੀ ਹੈ ਜਾਂ ਫਿਰ ਅਣਦੇਖੀ ਪਰ ਵਿਦੇਸ਼ ਯਾਤਰਾ ਕੰਸਲਟੈਂਟਸ ਦਾ ਮਾਲਕ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਠੱਗ ਰਿਹਾ ਸੀ। ਵਿਦੇਸ਼ ਯਾਤਰਾ ਕੰਸਲਟੈਂਟਸ ਖ਼ਿਲਾਫ਼ ਐਂਟੀ ਫਰਾਡ ਵਿਚ ਹੀ 60 ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਹਨ ਪਰ ਅਜੇ ਤੱਕ ਕੋਈ ਐੱਫ਼. ਆਈ. ਆਰ. ਦਰਜ ਨਹੀਂ ਹੋਈ। ਸੂਤਰਾਂ ਦੀ ਮੰਨੀਏ ਤਾਂ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਗੜ੍ਹਾ ਰੋਡ ’ਤੇ ਹੀ ਨਹੀਂ ਸਗੋਂ ਸਹਿਦੇਵ ਮਾਰਕੀਟ ਨੇੜੇ ਵੀ ਆਫ਼ਿਸ ਖੋਲ੍ਹਿਆ ਹੋਇਆ ਸੀ। ਇਸ ਤੋਂ ਇਲਾਵਾ ਗ੍ਰੈਂਡ ਮਾਲ ਵਿਚ ਉਸ ਦੇ ਦੋ ਦਫ਼ਤਰ ਹਨ, ਜਿਸ ਵਿਚੋਂ 5ਵੀਂ ਮੰਜ਼ਿਲ ’ਤੇ ਬਣਾਇਆ ਗਿਆ ਆਫ਼ਿਸ ਤਾਂ ਆਲੀਸ਼ਾਨ ਸੀ, ਜਦੋਂ ਕਿ ਇਕ ਆਫ਼ਿਸ ਤੀਜੀ ਮੰਜ਼ਿਲ ’ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਬੀ. ਐੱਮ. ਸੀ. ਚੌਕ ਨੇੜੇ ਵੀ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਨਾਂ ’ਤੇ ਦਫ਼ਤਰ ਚਲਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ

ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਨੇ ਸੈਂਕੜੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਫਰਾਡ ਕੀਤਾ। ਕਰਤਾਰਪੁਰ ਦੇ ਰਹਿਣ ਵਾਲੇ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਨੇ ਉਨ੍ਹਾਂ ਪੈਸਿਆਂ ਨਾਲ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਲਗਭਗ ਢਾਈ ਕਰੋੜ ਦੀ ਕੋਠੀ ਬਣਾਈ ਹੈ। ਇਸ ਕਥਿਤ ਏਜੰਟ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ, ਜਿਸ ਬਾਰੇ ਵੀ ਜਲਦ ਖੁਲਾਸਾ ਕੀਤਾ ਜਾਵੇਗਾ। ਇਸ ਦੀ ਗੱਡੀ ਦਾ ਨੰਬਰ 3131 ਅਤੇ ਅਦਿਤੀ ਨਾਂ ਦੀ ਨਜ਼ਦੀਕੀ ਮਹਿਲਾ ਦੋਸਤ ਵੀ ਕਾਫ਼ੀ ਚਰਚਿਤ ਰਹਿ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਨਾਂ ਨਾਲ ਸੰਚਾਲਿਤ ਇਹ ਸੰਸਥਾ ਬਿਨਾਂ ਲਾਇਸੈਂਸ ਦੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਅਤੇ ਫਿਰ ਉਨ੍ਹਾਂ ਹੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ

ਵਰਕ ਪਰਮਿਟ ਲਈ ਜ਼ਿਆਦਾ ਪੈਸੇ ਵਸੂਲ ਕੇ ਘੱਟ ਪੈਸਿਆਂ ਦਾ ਦਿੰਦਾ ਸੀ ਐਫੀਡੇਵਿਟ
ਵਿਦੇਸ਼ ਯਾਤਰਾ ਕੰਸਲਟੈਂਟਸ ਦਾ ਮਾਲਕ ਇੰਨਾ ਚਲਾਕ ਸੀ ਕਿ ਉਹ ਆਪਣੇ ਕਲਾਇੰਟ ਤੋਂ ਵੀਜ਼ਾ ਲੁਆਉਣ ਲਈ ਜ਼ਿਆਦਾ ਪੈਸੇ ਲੈ ਕੇ ਘੱਟ ਪੈਸਿਆਂ ਦਾ ਐਫੀਡੇਵਿਟ ਦਿੰਦਾ ਸੀ। ਕੰਮ ਨਾ ਹੋਣ ’ਤੇ ਜੇਕਰ ਕਲਾਇੰਟ ਪੁਲਸ ਨੂੰ ਸ਼ਿਕਾਇਤ ਵੀ ਦਿੰਦਾ ਸੀ, ਤਾਂ ਉਹ ਕਲਾਇੰਟ ਨੂੰ ਕੁਝ ਪੈਸੇ ਦੇ ਕੇ ਸ਼ਿਕਾਇਤ ਹੀ ਖ਼ਤਮ ਕਰਵਾ ਦਿੰਦਾ ਸੀ, ਜਦਕਿ ਪੁਲਸ ਵੀ ਲਿਖਤੀ ਵਿਚ ਪਰੂਫ਼ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ ਸੀ।

ਸੂਤਰਾਂ ਦੀ ਮੰਨੀਏ ਤਾਂ ਵਿਦੇਸ਼ ਯਾਤਰਾ ਕੰਸਲਟੈਂਟਸ ਵਿਚ ਗਿਆ ਜੇਕਰ ਕੋਈ ਕਲਾਇੰਟ ਮਲੇਸ਼ੀਆ ਵਿਚ ਵਰਕ ਪਰਮਿਟ ਲਈ ਅਪਲਾਈ ਕਰਦਾ ਸੀ ਤਾਂ ਉਸ ਤੋਂ ਡੇਢ ਲੱਖ ਰੁਪਏ ਲਏ ਜਾਂਦੇ ਸਨ, ਪਰ ਐਫੀਡੇਵਿਟ ’ਤੇ ਉਹੀ ਰਾਸ਼ੀ 40 ਹਜ਼ਾਰ ਰੁਪਏ ਲਿਖੀ ਜਾਂਦੀ ਸੀ। ਪਹਿਲਾਂ ਤਾਂ ਕਲਾਇੰਟ ਨੂੰ ਵੀਜ਼ਾ ਆਉਣ ਦਾ ਭਰੋਸਾ ਦਿੱਤਾ ਜਾਂਦਾ ਸੀ, ਜਿਸ ਨਾਲ ਕਲਾਇੰਟ ਵੀ ਉਸ ਐਫੀਡੇਵਿਟ ’ਤੇ ਸਾਈਨ (ਦਸਤਖ਼ਤ) ਕਰ ਦਿੰਦਾ ਸੀ ਅਤੇ ਜੇਕਰ ਕੰਮ ਨਹੀਂ ਹੁੰਦਾ ਸੀ ਤਾਂ ਸ਼ਿਕਾਇਤ ਦੇਣ ’ਤੇ ਐਫੀਡੇਵਿਟ ਦੇ ਹਿਸਾਬ ਨਾਲ ਵਿਦੇਸ਼ ਯਾਤਰਾ ਕੰਸਲਟੈਂਟਸ ਦਾ ਮਾਲਕ 40 ਹਜ਼ਾਰ ਰੁਪਏ ਮੋੜ ਦਿੰਦਾ ਸੀ ਅਤੇ ਕਾਫ਼ੀ ਸ਼ਾਤਿਰ ਤਰੀਕੇ ਨਾਲ 1.10 ਲੱਖ ਰੁਪਏ ਹੜੱਪ ਜਾਂਦਾ ਸੀ।

ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ, ਮੁਲਜ਼ਮ ਨੇ ਬੱਸ ਸਟੈਂਡ ਨੇੜੇ...

ਜਿਸ ਨੇ ਕੰਮ 'ਚ ਐਂਟਰੀ ਦਿਵਾਈ, ਉਸੇ ਨਾਲ ਕਰ ਚੁੱਕਿਐ ਫਰਾਡ
ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਨੂੰ ਨਰਿੰਦਰ ਸਿਨੇਮਾ ਨੇੜੇ ਪੈਂਦੇ ਇਕ ਇਮੀਗ੍ਰੇਸ਼ਨ ਦੇ ਮਾਲਕ ਨੇ ਇਸ ਕੰਮ ਵਿਚ ਐਂਟਰੀ ਦਿਵਾਈ ਸੀ। ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਨੂੰ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਇਮੀਗ੍ਰੇਸ਼ਨ ਦੇ ਮਾਲਕ ਨੇ ਉਸ ਨੂੰ ਆਪਣੇ ਨਾਲ ਜੋੜਿਆ ਅਤੇ ਸਾਰਾ ਕੰਮ ਸਿਖਾਇਆ। ਕਾਫ਼ੀ ਸਮਾਂ ਉਹ ਦੋਵੇਂ ਇਕੱਠੇ ਕੰਮ ਕਰਦੇ ਰਹੇ ਪਰ ਬਾਅਦ ਵਿਚ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਨੇ ਆਪਣੇ ਗੁਰੂ ਨੂੰ ਹੀ ਠੱਗ ਲਿਆ ਅਤੇ ਫਿਰ ਆਪਣਾ ਬਿਜ਼ਨੈੱਸ ਸ਼ੁਰੂ ਕਰ ਦਿੱਤਾ। ਉੱਥੇ ਹੀ, ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਵੱਲੋਂ ਕੀਤੇ ਗਏ ਅਪਰਾਧਾਂ ਦੀ ਲਿਸਟ ਲੰਬੀ ਹੈ।

ਇਹ ਵੀ ਪੜ੍ਹੋ: 22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News