ਜਲੰਧਰ 'ਚ ਧੜੱਲੇ ਨਾਲ ਚੱਲ ਰਿਹੈ 'ਵਿਦੇਸ਼ੀ ਸੁਫ਼ਨਿਆਂ' ਦਾ ਕਾਰੋਬਾਰ! ਹੈਰਾਨੀਜਨਕ ਹੋਏ ਖ਼ੁਲਾਸੇ
Saturday, Jun 20, 2026 - 01:33 PM (IST)
ਜਲੰਧਰ (ਸ. ਹ.)-ਜਲੰਧਰ ਸ਼ਹਿਰ ਵਿਚ ਬਿਨਾਂ ਜਾਇਜ਼ ਲਾਇਸੈਂਸ ਦੇ ਇਮੀਗ੍ਰੇਸ਼ਨ ਦਾ ਕਾਰੋਬਾਰ ਚਲਾਏ ਜਾਣ ਦੇ ਦੋਸ਼ਾਂ ਨੇ ਇਕ ਵਾਰ ਫਿਰ ਪ੍ਰਸ਼ਾਸਨਿਕ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਸ਼ ਹੈ ਕਿ 'ਵਿਦੇਸ਼ ਯਾਤਰਾ ਕੰਸਲਟੈਂਟਸ' ਦੇ ਨਾਂ ਨਾਲ ਚਲਾਈ ਜਾ ਰਹੀ ਇਕ ਸੰਸਥਾ ਸੋਸ਼ਲ ਮੀਡੀਆ ਜ਼ਰੀਏ ਵਿਦੇਸ਼ ਭੇਜਣ ਅਤੇ ਵੀਜ਼ਾ ਲੁਆਉਣ ਦੇ ਵੱਡੇ-ਵੱਡੇ ਦਾਅਵੇ ਕਰਕੇ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਦਕਿ ਉਸ ਕੋਲ ਲੋੜੀਂਦਾ ਜਾਇਜ਼ ਲਾਇਸੈਂਸ ਅਤੇ ਕਾਨੂੰਨੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਸਹੁਰਿਆਂ ਬਾਰੇ ਖੁੱਲ੍ਹੇ ਭੇਤ
ਜਾਣਕਾਰਾਂ ਮੁਤਾਬਕ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਵਿਦੇਸ਼ ਭੇਜਣ, ਵੀਜ਼ਾ ਸਲਾਹ ਦੇਣ ਜਾਂ ਇਮੀਗ੍ਰੇਸ਼ਨ ਸੇਵਾਵਾਂ ਮੁਹੱਈਆ ਕਰਨ ਵਾਲੀਆਂ ਸੰਸਥਾਵਾਂ ਲਈ ਲਾਇਸੈਂਸ ਪ੍ਰਾਪਤ ਕਰਨਾ ਲਾਜ਼ਮੀ ਹੈ। ਇਸ ਦੇ ਬਾਵਜੂਦ ਕੁਝ ਸੰਸਥਾਵਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰੋਬਾਰ ਚਲਾ ਰਹੀਆਂ ਹਨ। ਦੋਸ਼ ਹੈ ਕਿ ਘੱਟ ਖ਼ਰਚੇ ਵਿਚ ਵਿਦੇਸ਼ ਭੇਜਣ ਅਤੇ ਜਲਦੀ ਵੀਜ਼ਾ ਦਿਵਾਉਣ ਵਰਗੇ ਦਾਅਵਿਆਂ ਜ਼ਰੀਏ ਭੋਲੇ-ਭਾਲੇ ਲੋਕਾਂ ਨੂੰ ਜਾਲ ਵਿਚ ਫਸਾਇਆ ਜਾ ਰਿਹਾ ਹੈ, ਜਿਸ ਨਾਲ ਕਈ ਪਰਿਵਾਰ ਆਰਥਿਕ ਨੁਕਸਾਨ ਦਾ ਸ਼ਿਕਾਰ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਬਿਨਾਂ ਲਾਇਸੈਂਸ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾ ਕੇ ਕਈ ਦਫ਼ਤਰਾਂ ਨੂੰ ਸੀਲ ਕੀਤਾ ਸੀ। ਇਸ ਦੇ ਬਾਵਜੂਦ 'ਵਿਦੇਸ਼ ਯਾਤਰਾ ਕੰਸਲਟੈਂਟਸ' ਵਰਗੀਆਂ ਕੁਝ ਸੰਸਥਾਵਾਂ ਦਾ ਨਿਯਮਾਂ ਨੂੰ ਅੰਗੂਠਾ ਵਿਖਾ ਕੇ ਸੰਚਾਲਨ ਜਾਰੀ ਰਹਿਣ ਦੇ ਦੋਸ਼ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਸਬੰਧਤ ਵਿਭਾਗਾਂ ਦੀ ਗੈਰ-ਸਰਗਰਮੀ ਅਤੇ ਕਾਰਵਾਈ ਦੀ ਕਮੀ ’ਤੇ ਵੀ ਸਵਾਲ ਉੱਠ ਰਹੇ ਹਨ ਕਿ ਆਖਿਰ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਅਤੇ ਅਧਿਕਾਰੀ ਆਖਿਰ ਕਿਉਂ ਅੱਖਾਂ ਬੰਦ ਕਰੀ ਬੈਠੇ ਹਨ।
ਇਹ ਵੀ ਪੜ੍ਹੋ: ਮੋਬਾਇਲ 'ਤੇ ਗੱਲ ਕਰਦਿਆਂ ਮੁੰਡੇ ਨੂੰ ਜ਼ਹਿਰੀਲੇ ਸੱਪ ਨੇ ਡੱਸਿਆ! ਤੜਫ਼-ਤੜਫ਼ ਕੇ ਨਿਕਲੀ ਜਾਨ
ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਅਤੇ ਜਾਗਰੂਕ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਜਿਹੇ ਮਾਮਲਿਆਂ ਦੀ ਤੁਰੰਤ ਜਾਂਚ ਕਰਕੇ ਇਹ ਸਪੱਸ਼ਟ ਕਰੇ ਕਿ ਸਬੰਧਤ ਸੰਸਥਾ ਕੋਲ ਜਾਇਜ਼ ਲਾਇਸੈਂਸ ਹੈ ਜਾਂ ਨਹੀਂ। ਕਿਸੇ ਵੀ ਇਮੀਗ੍ਰੇਸ਼ਨ ਏਜੰਟ ਜਾਂ ਕੰਸਲਟੈਂਸੀ ਨੂੰ ਰਕਮ ਦੇਣ ਤੋਂ ਪਹਿਲਾਂ ਉਸ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਸਰਕਾਰੀ ਇਜਾਜ਼ਤ ਜ਼ਰੂਰ ਚੈੱਕ ਕਰ ਲਵੋ, ਤਾਂ ਜੋ ਕਿਸੇ ਸੰਭਾਵਿਤ ਠੱਗੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
