ਪੰਜਾਬ ''ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ

Tuesday, Jun 23, 2026 - 04:36 PM (IST)

ਪੰਜਾਬ ''ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ

ਕੋਟ ਈਸੇ ਖਾਂ (ਕਾਲੜਾ) : ਅਮਰੀਕਾ-ਈਰਾਨ ਦੇ ਯੁੱਧ ਦੇ ਚੱਲਦਿਆਂ ਜਿੱਥੇ ਗੈਸ, ਤੇਲ, ਕੋਲੇ ਦੇ ਰੇਟਾਂ ਵਿਚ ਵਾਧਾ ਹੋਇਆ, ਉੱਥੇ ਹੀ ਹੁਣ ਇੱਟਾਂ ਦੇ ਭਾਅ ਆਸਮਾਨੀ ਚੜ੍ਹ ਜਾਣ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਆਪਣੇ ਘਰ ਬਣਾਉਣੇ ਔਖੇ ਹੋ ਗਏ ਹਨ। ਇੱਟਾਂ ਦੇ ਭਾਅ ’ਚ ਭਾਰੀ ਵਾਧਾ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਅਨਮੋਲ ਸਿੰਘ, ਪਾਲਾ ਸਿੰਘ, ਸੁਖਦੇਵ ਸਿੰਘ ਖੋਸਾ, ਦਲੇਰ ਸਿੰਘ, ਵਿਵੇਕ ਸਾਹਿਤਕਾਰ, ਵਿਜੈ ਕੁਮਾਰ ਜਨਤਾ ਟਰੇਡਿੰਗ ਕੰਪਨੀ, ਸੋਨੀ ਅਰੋੜਾ ਆਦਿ ਨੇ ਦੱਸਿਆ ਕਿ ਜਿਹੜੀ ਇੱਟ ਕੁਝ ਦਿਨ ਪਹਿਲਾਂ 5000-6000 ਰੁਪਏ ਪ੍ਰਤੀ ਹਜ਼ਾਰ ਮਿਲਦੀ ਸੀ, ਉਹੀ ਇੱਟ ਇਸ ਵੇਲੇ 9500 ਤੋਂ 10000 ਤੱਕ ਪ੍ਰਤੀ ਹਜ਼ਾਰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ

ਉਨ੍ਹਾਂ ਦੱਸਿਆ ਕਿ ਇੱਟਾਂ ਦੇ ਭਾਅ ਆਸਮਾਨੀ ਚੜ੍ਹਨ ਨਾਲ ਇੱਟਾਂ ਨਾਲ ਤਿਆਰ ਹੋਣ ਵਾਲੀਆਂ ਕੋਠੀਆਂ ਅਤੇ ਸਰਕਾਰੀ ਇਮਾਰਤਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਰੇਤਾ ਅਤੇ ਬੱਜਰੀ ਦੇ ਭਾਅ ਵਧੇ ਹੋਏ ਹਨ, ਜਿਸ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜੇਕਰ ਇੱਟਾਂ ਦੇ ਭਾਅ ਨਹੀਂ ਘਟੇ ਤਾਂ ਮਕਾਨ ਬਣਾਉਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਥੇ ਹੀ ਕੰਮ ਬੰਦ ਹੋ ਜਾਣ ਕਾਰਨ ਬੇਰੋਜ਼ਗਾਰੀ ’ਚ ਵੀ ਵਾਧਾ ਹੋਵੇਗਾ। 

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ

ਇੱਟਾਂ ਤੇ ਭਾਅ ’ਚ ਭਾਰੀ ਵਾਧਾ ਹੋਣ ਬਾਰੇ ਜਦੋਂ ਭੱਠ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਜਿਹੜਾ ਕੋਲਾ ਸਾਢੇ 10 ਹਜ਼ਾਰ ਰੁਪਏ ਤੋਂ 11 ਹਜ਼ਾਰ ਤੱਕ ਟਨ ਮਿਲਦਾ ਸੀ, ਉਹੀ ਹੁਣ 20 ਹਜ਼ਾਰ ਰੁਪਏ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਲੇ ਦੇ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਕਈ-ਕਈ ਦਿਨ ਕੋਲਾ ਨਹੀਂ ਮਿਲਦਾ, ਜਿਸ ਕਾਰਨ ਇੱਟਾਂ ਦੇ ਭਾਅ ’ਚ ਵਾਧਾ ਕਰਨਾ ਮਜਬੂਰੀ ਬਣ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

Gurminder Singh

Content Editor

Related News