ਵਿੰਡੀਜ਼ ਖਿਲਾਫ ਦੂਜੇ ਟੈਸਟ ’ਚ ਇਸ਼ਾਂਤ ਸ਼ਰਮਾ ਤੋੜ ਸਕਦੇ ਹਨ ਕਪਿਲ ਦੇਵ ਦਾ ਇਹ ਰਿਕਾਰਡ
Thursday, Aug 29, 2019 - 01:49 PM (IST)

ਸਪੋਰਟਸ ਡੈਸਕ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਨਜ਼ਰ ਸ਼ੁੱਕਰਵਾਰ ਨੂੰ ਇੱਥੇ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੇ ਦੂਜੇ ਟੈਸਟ ਵਿਚ ਇਕ ਨਵਾਂ ਰਿਕਾਰਡ ਬਣਉਣ ’ਤੇ ਹੋਵੇਗੀ। ਏਸ਼ੀਆ ਦੇ ਬਾਹਰ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਵਿਚ ਇਸ਼ਾਂਤ ਸ਼ਰਮਾ, ਕਪਿਲ ਦੇਵ ਨਾਲ ਦੂਜੇ ਸਥਾਨ ’ਤੇ ਹਨ। ਦੋਵੇਂ ਖਿਡਾਰੀਆਂ ਨੇ ਵਿਦੇਸ਼ੀ ਪਿੱਚਾਂ ’ਤੇ 45 ਮੈਚਾਂ ਵਿਚ ਕੁਲ 155-155 ਵਿਕਟਾਂ ਹਾਸਲ ਕੀਤੀਆਂ ਹਨ।
ਜੇਕਰ ਇਸ਼ਾਂਤ ਇਕ ਵਿਕਟ ਹੋਰ ਲੈਣ ’ਚ ਸਫਲ ਹੋ ਜਾਂਦੇ ਹਨ ਤਾਂ ਇਸ ਸੂਚੀ ਵਿਚ ਉਹ ਕਪਿਲ ਦੇਵ ਤੋਂ ਅੱਗੇ ਨਿਕਲ ਜਾਣਗੇ। ਮਹਾਨ ਸਪਿਨਰ ਅਨਿਲ ਕੁੰਬਲੇ 50 ਮੈਚਾਂ ਵਿਚ 200 ਵਿਕਟਾਂ ਦੇ ਨਾਲ ਪਹਿਲੇ ਸਥਾਨ ’ਤੇ ਬਣੇ ਹੋਏ ਹਨ। ਇਸ਼ਾਂਤ ਨੇ ਪਹਿਲੇ ਮੈਚ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ 318 ਦੌੜਾਂ ਨਾਲ ਜਿੱਤ ਦਿਵਾਈ ਸੀ। ਉਸਨੇ ਪੂਰੇ ਮੈਚ ਵਿਚ ਕੁਲ 8 ਵਿਕਟਾਂ ਹਾਸਲ ਕੀਤੀਆਂ ਸੀ। ਇਸ਼ਾਂਤ ਨੇ ਹੁਣ ਤੱਕ 91 ਟੈਸਟ ਮੈਚਾਂ ਵਿਚ ਕੁਲ 275 ਵਿਕਟਾਂ ਹਾਸਲ ਕੀਤੀਆਂ ਹਨ।