ਵਿਸ਼ਵ ਕੱਪ ਦੌਰਾਨ ਵਿਰਾਟ ਤੇ ਅਨੁਸ਼ਕਾ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ
Tuesday, Jul 09, 2019 - 09:04 PM (IST)

ਮਾਨਚੈਸਟਰ— ਆਈ. ਸੀ. ਸੀ. ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਭਾਰਤ ਤੇ ਨਿਊਜ਼ੀਲੈਡ ਦੇ ਵਿਚਾਲੇ ਮਾਨਚੈਸਟਰ ਦੇ ਓਵਡ ਟ੍ਰੈਫਰਡ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 46.1 ਓਵਰ ਤਕ 211/5 ਸਕੋਰ ਬਣਾ ਲਿਆ ਸੀ ਤੇ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਹੈ।
Twinning in Black and White #ViratKohli #AnushkaSharma ❤️❤️
A post shared by Manav Manglani (@manav.manglani) on Jul 8, 2019 at 10:27pm PDT
ਇਸ ਦੇ ਵਿਚਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਪਤਨੀ ਅਨੁਸ਼ਕਾ ਸ਼ਰਮਾ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਯੂ. ਕੇ. 'ਚ ਸਪਾਟ ਕੀਤਾ ਗਿਆ। ਤਸਵੀਰ 'ਚ ਦੋਵੇਂ ਹੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਚੱਲਦਿਆ ਬਾਲੀਵੁੱਡ ਸਟਾਰਸ ਵੀ ਆਪਣੇ ਹੀ ਅੰਦਾਜ਼ 'ਚ ਸਪੋਰਟ ਕਰ ਰਹੇ ਹਨ। ਸੋਸ਼ਲ ਮੀਡੀਆ 'ਚੇ ਤਸਵੀਰਾਂ ਤੇ ਸਪੈਸ਼ਲ ਮੈਸੇਜ਼ ਲਿਖਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ।