ਕੀ ਕ੍ਰਿਸ਼ਮਾ ਨੂੰ ਡੇਟ ਕਰ ਰਿਹੈ ਹਾਰਦਿਕ?

Monday, Oct 15, 2018 - 04:55 AM (IST)

ਕੀ ਕ੍ਰਿਸ਼ਮਾ ਨੂੰ ਡੇਟ ਕਰ ਰਿਹੈ ਹਾਰਦਿਕ?

ਜਲੰਧਰ : ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਆਪਣਾ 25ਵਾਂ ਜਨਮ ਦਿਨ ਆਪਣੇ ਪਰਿਵਾਰ ਤੇ ਕੁਝ ਟੀ. ਵੀ. ਹਸਤੀਆਂ ਨਾਲ ਮਨਾਇਆ। 
ਹਾਰਦਿਕ ਦੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਹਾਰਦਿਕ ਟੀ. ਵੀ. ਅਦਾਕਾਰਾ ਕ੍ਰਿਸ਼ਮਾ ਤੰਨਾ ਨਾਲ ਨਜ਼ਰ ਆਇਆ। ਦੋਵਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਤੇ ਲੋਕ ਸੋਸ਼ਲ ਮੀਡੀਆ 'ਤੇ ਕੁਮੈਂਟਸ ਕਰ ਰਹੇ ਹਨ। ਤਸਵੀਰਾਂ ਨੂੰ ਦੇਖ ਕੇ ਹਾਰਦਿਕ ਦੇ ਪ੍ਰਸ਼ੰਸਕ ਮੰਨ ਰਹੇ ਹਨ ਕਿ ਉਸ ਨੂੰ ਹੁਣ ਨਵੀਂ ਗਰਲਫ੍ਰੈਂਡ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਹਾਰਦਿਕ ਅਜਿਹਾ ਕ੍ਰਿਕਟਰ ਹੈ, ਜਿਸ ਦਾ ਨਾਂ ਕਈ ਬਾਲੀਵੁਡ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਪਹਿਲਾਂ ਅਫਵਾਹ ਉਡੀ ਸੀ ਕਿ ਹਾਰਦਿਕ ਐਲੀ ਅਵਰਾਮ ਨੂੰ ਡੇਟ ਕਰ ਰਿਹਾ ਹੈ। ਦੋਵਾਂ ਨੂੰ ਕਈ ਵਾਰ ਪਬਿਲਕ ਈਵੈਂਟਸ ਤੇ ਡਿਨਰਸ 'ਤੇ ਵੀ ਇਕੱਠੇ ਦੇਖਿਆ ਗਿਆ ਸੀ ਪਰ ਕੁਝ ਸਮੇਂ ਬਾਅਦ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਇਸ ਤੋਂ ਬਾਅਦ ਉਸ ਦਾ ਨਾਂ ਉਰਵਸ਼ੀ ਰੌਤੇਲਾ ਨਾਲ ਵੀ ਜੁੜਿਆ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਇਕੱਠੇ ਪਾਰਟੀ ਕਰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਉਰਵਸ਼ੀ ਤੋਂ ਬਾਅਦ ਹਾਰਦਿਕ ਦਾ ਨਾਂ ਈਸ਼ਾ ਗੁਪਤਾ ਨਾਲ ਵੀ ਜੁੜਿਆ ਸੀ।


Related News